06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਦਰਬਾਰ ਸਾਹਿਬ ਦੇ ਨਵੀਕਰਨ ਮੌਕੇ ਧਾਰਮਿਕ ਸਮਾਗਮ ਕਰਵਾਇਆ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

Ad Position 21
No active advertisement
ਅਜੀਤ ਡੈਸਕ 30-07-2026
ਭਾਦਸੋਂ, 29 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਗੁਰਦੁਆਰਾ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ ਨੌਵੀਂ) ਵਿਖੇ ਦਰਬਾਰ ਸਾਹਿਬ ਦੇ ਨਵੀਕਰਨ ਦੇ ਸੰਬੰਧ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਸਾਨੂੰ ਸਿੱਖ ਇਤਿਹਾਸ ਦੇ ਮਹਾਨ ਗੁਰੂਆਂ, ਸੂਰਵੀਰ ਯੋਧਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੀ ਰੱਖਿਆ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਦਰਬਾਰ ਸਾਹਿਬ ਦੇ ਨਵੀਨੀਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਬੰਧਕਾਂ ਦਾ ਜੀਵਨ ਸਫ਼ਲ ਹੁੰਦਾ ਹੈ ਜਿਹੜੇ ਗੁਰੂ ਘਰਾਂ ਦਾ ਵਧੀਆ ਪ੍ਰਬੰਧ ਚਲਾਉਣ ਵਿਚ ਆਪਣੀ ਸੇਵਾ ਨਿਭਾਉਂਦੇ ਹਨ। ਇਸ ਮੌਕੇ ਪ੍ਰਬੰਧਕਾਂ ਵਲੋਂ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਸਮੇਤ ਪੁੱਜੀਆਂ ਸਖਸ਼ੀਅਤਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਸਮਾਗਮ ਉਪਰੰਤ ਅਤੁੱਟ ਲੰਗਰ ਵੀ ਵਰਤਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਸੇਵਕ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਭਾਈ ਅਮਰਜੀਤ ਸਿੰਘ ਫਰੀਦਪੁਰ, ਅੰਗਰੇਜ ਸਿੰਘ ਸਰਪੰਚ, ਪ੍ਰਧਾਨ ਜਸਵੰਤ ਸਿੰਘ ਦੇਵੇ, ਗੁਰਦੀਪ ਸਿੰਘ ਦੇਵੇ, ਜਸਪਾਲ ਸਿੰਘ ਐਮ.ਡੀ., ਮਨਪ੍ਰੀਤ ਸਿੰਘ ਲੋਟੇ ਐਮ.ਡੀ. ਕਰਤਾਰ ਕੰਬਾਈਨ, ਗੁਰਮੇਲ ਸਿੰਘ ਖੱਟੜਾ, ਦਰਸ਼ਨ ਸਿੰਘ ਖਾਲਸਾ, ਹਰਜਿੰਦਰ ਸਿੰਘ ਗਾਲ੍ਹੇ, ਭਗਵੰਤ ਸਿੰਘ ਮਣਕੂ, ਬਲਜੀਤ ਸਿੰਘ ਬਾਲੀ, ਲਖਵੀਰ ਸਿੰਘ, ਬਲਵੀਰ ਸਿੰਘ ਖੱਟੜਾ, ਹਰਪ੍ਰੀਤ ਸਿੰਘ ਪਾਲੀ, ਸਤਗੁਰ ਸਿੰਘ ਖੱਟੜਾ, ਗੁਰਚਰਨ ਸਿੰਘ ਕਾਕਾ, ਲਖਵਿੰਦਰ ਸਿੰਘ ਬੰਟੀ, ਸੁਖਦੇਵ ਸਿੰਘ ਡਕੌਂਦਾ, ਥਾਣੇਦਾਰ ਦੀਦਾਰ ਸਿੰਘ, ਅਕਾਲਜੋਤ ਸਿੰਘ, ਸੁਖਦਰਸ਼ਨ ਸਿੰਘ, ਗੋਬਿੰਦ ਸਿੰਘ, ਗੁਰਲਾਲ ਸਿੰਘ ਪੰਚ, ਰਣਵੀਰ ਸਿੰਘ ਸੰਧੂ, ਇੰਦਰਪਾਲ ਕੌਰ ਪੰਚ, ਕਰਮਜੀਤ ਕੌਰ ਪੰਚ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਬੋਜ ਮਹਾਂਸਭਾ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਵੱਖ-ਵੱਖ ਡਾਕਟਰੀ ਟੀਮਾਂ ਵਲੋਂ ਅੱਖਾ... ਅਗਲੀ ਖ਼ਬਰ ਝਿੰਜਰ ਨੇ ਘਨੌਰ ’ਚ ਛੇੜੀ “ਮਿਸ਼ਨ ਫਤਹਿ “ਘਨੌਰ ਨੂੰ ਨਸ਼ਾ ਮੁਕਤ ਕਰਾਂਗੇ”- ਸਰਬਜੀਤ ਝਿੰਜਰ ਸਾਰੀਆਂ ਪਾਰਟੀਆਂ ਨੂੰ ਮ...
Ad Position 24
No active advertisement