06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਖੇਤੀ ਸਮੱਗਰੀ ਦੇ ਨਮੁੂਨੇ ਲੈਣ ਸੰਬੰਧੀ ਨਿਯਮਾਂ ’ਚ ਸੋਧ ਕੀਤੀ ਜਾਏ— ਪੰਜਾਬ ਇਨਪੁੱਟਸ ਡੀਲਰਜ਼

Ad Position 21
No active advertisement
ਅਜੀਤ ਡੈਸਕ 31-07-2026
ਪਟਿਆਲਾ, 30 ਜੁਲਾਈ (ਭਗਵਾਨ ਦਾਸ)- ਇੱਥੇ ਐਗਰੋ ਕੈਮੀਕਲਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਡਾ. ਕਲਿਆਣ ਗੋਸਵਾਮੀ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿਚ ਪੰਜਾਬ ਐਗਰੋ ਇੰਨਪੁਟਸ ਡੀਲਰਜ਼ ਐਸੋਸੀਏਸ਼ਨ ਦੇ 50 ਦੇ ਕਰੀਬ ਮੈਂਬਰਾਂ ਨੇ ਭਾਗ ਲੈਂਦਿਆਂ ਮੰਗ ਕੀਤੀ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੰਤਰਾਲਿਆ ਨੂੰ ਖੇਤੀ ਸਮੱਗਰੀ ਦੇ ਨਮੁਨੇ ਲੈਣ ਸੰਬੰਧੀ ਬਣਾਏ ਨਿਯਮਾਂ ’ਚ ਸੋਧ ਕੀਤੀ ਜਾਵੇ ਕਿ ਜਦੋਂ ਕਿਸੇ ਡੀਲਰ ਕੋਲ ਲਾਈਸੈਂਸ, ਵਿਕਰੇਤਾਵਾਂ ਦਾ ਪੱਕਾ ਬਿੱਲ ਸਮੇਤ ਬੈਚ ਨੰਬਰ ਆਦਿ ਨਾਲ ਹੋਵੇ ਤਾਂ ਉਸ ਨੂੰ ਕਾਨੂੰਨੀ ਤੌਰ ਤੇ ਉਸ ਨਾਲ ਚਲਾਏ ਜਾਣ ਵਾਲੇ ਕੇਸ ਦੀਆਂ ਉਲਝਣਾਂ ਤੋਂ ਮੁਕਤ ਕੀਤਾ ਜਾਵੇ। ਡਾ. ਦਾਰਾ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਜੋ ਮੁੱਖ ਮਹਿਮਾਨ ਸਨ ਡਾ. ਅਮਨ ਸੰਧੂ ਖੇਤੀ ਵਿਕਾਸ ਅਫ਼ਸਰ ਅਤੇ ਡਾ. ਰਸ਼ਪਿੰਦਰ ਬਿਲਿੰਗ ਖੇਤੀ ਵਿਕਾਸ ਅਫ਼ਸਰ ਸਣੇ ਮੀਟਿੰਗ ’ਚ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਰਿੰਦਰ ਸਿੰਘ ਕਪੂਰ, ਗੋਕੁਲ ਪ੍ਰਕਾਸ਼ ਗੁਪਤਾ ਜਨਰਲ ਸਕੱਤਰ ਅਤੇ ਧਰਮ ਬਾਂਸਲ ਮੀਤ ਪ੍ਰਧਾਨ ਵੀ ਹਾਜ਼ਰ ਸਨ। ਮੀਟਿੰਗ ਵਿਚ ਬੁਲਾਰਿਆਂ ਨੇ ਖੇਤੀ ਸਮੱਗਰੀ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ। ਸਿਮਰਪ੍ਰੀਤ ਕੌਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਡਾ. ਗੋਸਵਾਮੀ ਨੇ ਡੀਲਰਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਸਹੀ ਤੇ ਪੂਰੀ ਸਲਾਹ ਦਿੰਦੇ ਹਨ। ਐਸੋਸੀਏਸ਼ਨ ਦੀ ਮੀਟਿੰਗ ਵਿਚ ਡੀਲਰਾਂ ਵਲੋਂ ਡਾ. ਕਲਿਆਣ ਗੋਸਵਾਮੀ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ, ਵਿੱਤ ਮੰਤਰੀ, ਹਰਜੋਤ ਬੈਂਸ ਅਤੇ ਡੀ.ਐਸ.ਪੀ. ਬਰਨਾਲਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਿਹਤ ਮੰਤਰੀ ਵਲੋਂ ਫੂਡ ਸੇਫਟੀ ਸੈਮੀਨਾਰ ’ਚ ਸਿਹਤਮੰਦ ਭੋਜਨ ‘ਤੇ ਜ਼ੋਰ ਸ਼ੁੱਧ ਭੋਜਨ ਸਿਹਤਮੰਦ ਸਮਾਜ ਦੀ ਨੀਂਹ- ਡਾ. ਬਲ...
Ad Position 24
No active advertisement