11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨ ਜਥੇਬੰਦੀ ਨੇ ਘੱਗਾ ਟੋਲ ਪਲਾਜ਼ਾ ਦਾ ਧਰਨਾ ਕੀਤਾ ਸਮਾਪਤ

ਪਾਤੜਾਂ, 10 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਵਲੋਂ ਵੀਰਵਾਰ ਤੋਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ’ਤੇ ਘੱਗਾ ਟੋਲ ਪਲਾਜੇ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਆਵਾਜਾਈ ਫ੍ਰੀ ਕੀਤੀ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਐਸ.

Ad Position 21
No active advertisement
ਘੱਗਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਪਾਤੜਾਂ ਕਾਲਾ ਰਾਮ ਕਾਂਸਲ ਅਤੇ ਹੋਰ ਅਧਿਕਾਰੀ। ਤਸਵੀਰ : ਜਗਦੀਸ਼ ਸਿੰਘ ਕੰਬੋਜ 11-10-2026
ਪਾਤੜਾਂ, 10 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਵਲੋਂ ਵੀਰਵਾਰ ਤੋਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ’ਤੇ ਘੱਗਾ ਟੋਲ ਪਲਾਜੇ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਆਵਾਜਾਈ ਫ੍ਰੀ ਕੀਤੀ ਹੋਈ ਸੀ।ਇਸ ਮਾਮਲੇ ਨੂੰ ਲੈ ਕੇ ਐਸ.ਡੀ . ਐਮ. ਪਾਤੜਾਂ ਕਾਲਾ ਰਾਮ ਕਾਂਸਲ ਐਨ.ਐਚ.ਆਈ. ਦੇ ਟੈਕਨੀਕਲ ਮੈਨੇਜਰ ਮੀਨੂ ਭਵਾਨੀ ਡਿਪਟੀ ਮੈਨੇਜਰ ਲੁਧਿਆਣਾ ਤੇ ਐਸ.ਡੀ.ਓ. ਨੈਸ਼ਨਲ ਹਾਈਵੇ ਅਥਾਰਟੀ ਨਾਲ ਮੀਟਿੰਗ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਇਹ ਚੱਲ ਰਿਹਾ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਮੁਤਾਬਕ ਕਿਸਾਨਾਂ ਵੱਲੋਂ ਧਰਤੀ ਹੇਠ ਪਾਣੀ ਦੀ ਸਿੰਚਾਈ ਵਾਸਤੇ ਦੱਬੀਆਂ ਪਾਇਪ ਲਾਈਨਾਂ ਦਾ ਐਵਾਰਡ 14 ਅਕਤੂਬਰ ਤੱਕ ਕੀਤੇ ਜਾਣ ਅਤੇ ਐਨ.ਐਚ.ਆਈ. ਵਲੋਂ ਕਮਿਸ਼ਨਰ ਦੇ ਫੈਸਲੇ ਮੁਤਾਬਕ ਕਿਸਾਨਾਂ ਦੀਆਂ ਜਮੀਨਾਂ ਦੀਆਂ ਵਧਾਈਆਂ ਰਕਮਾ 13 ਤਰੀਕ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਤਾਲਾਂ ਪਿੰਡ ਦੇ ਕਿਸਾਨ ਦੀ ਜਮੀਨ ਦੀ ਕੀਮਤ ਦੋ ਕਰੋੜ 42 ਲੱਖ ਰੁਪਏ ਨੂੰ ਦਿਵਾਏ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਅਤੇ ਮਾਈਨਿੰਗ ਦਾ ਜੋ ਕੇਸ ਐਸ.ਡੀ.ਐਮ. ਪਾਤੜਾਂ ਦੀ ਅਦਾਲਤ ਵਿਚ ਚੱਲ ਰਿਹਾ ਹੈ ਉਸ ਕੇਸ ਵਿਚ ਜੋ ਜਵਾਬ ਐਨ.ਐਚ. ਏ.ਆਈ. ਨੇ ਦਿੱਤਾ ਹੈ, ਉਸ ਦੀ ਕਾਪੀ ਵੀ ਕਿਸਾਨਾਂ ਨੂੰ ਦਿਵਾਏ ਜਾਣ, ਕਿਸਾਨਾਂ ਦੇ ਹੋਰ ਮਸਲਿਆਂ ਨੂੰ ਹੱਲ ਕਰਵਾਉਣ ਲਈ 21 ਤਰੀਕ ਨੂੰ ਪੀਡੀ ਨਾਲ ਮੀਟਿੰਗ ਕਰਵਾਏ ਜਾਣ ਸਮੇਤ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਦਾ ਯਕੀਨ ਪ੍ਰਸ਼ਾਸ਼ਨ ਵਲੋਂ ਦਿਵਾਇਆ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ, ਜਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ, ਅਮਨਦੀਪ ਸਿੰਘ ਘੱਗਾ, ਸੁਰਜੀਤ ਸਿੰਘ ਤੰਬੂ ਵਾਲਾ ਹਰਜੀਤ ਸਿੰਘ ਤੇਈਪੁਰ, ਪ੍ਰਿਤਪਾਲ ਸਿੰਘ ਤੰਬੂ ਵਾਲਾ, ਅਜੈਬ ਸਿੰਘ ਵਾਣ ਵਾਲਾ, ਜੋਰਾਵਰ ਸਿੰਘ ਠਰੂਆ, ਮਨਦੀਪ ਸਿੰਘ ਤੇਈਪੁਰ, ਜਤਿੰਦਰ ਸਿੰਘ ਸ਼ੁਤਰਾਣਾ, ਮਨਦੀਪ ਸਿੰਘ ਤੇਈਪੁਰ, ਗਗਨਦੀਪ ਸਿੰਘ ਮਾਨ, ਪ੍ਰੀਤਮ ਸਿੰਘ ਘੱਗਾ, ਕੁਲਦੀਪ ਸਿੰਘ ਅਤਾਲਾਂ, ਬਲਵੰਤ ਸਿੰਘ ਅਤਾਲਾਂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਜ਼ਬੂਤ ਹੁੰਦੇ ਜਾ ਰਹੇ ਖੋਜ ਸੱਭਿਆਚਾਰ ਅਤੇ ਅਕਾਦਮਿਕ ਮਾਹੌਲ ਦਾ ਸਪੱਸ਼ਟ ਪ੍ਰਮਾਣ ਹੈ ਇਹ ਪ੍ਰਾਪਤੀ-ਡਾ. ਜਗਦੀਪ ਸਿੰਘ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026: ਐੱਸ. ਏ. ਜੈਨ ਸਕੂਲ ਦੇ ਕਬੱਡੀ ਖਿਡਾਰੀਆਂ ਨੇ ਮਾਰੀਆਂ ਮੱਲਾਂ
Ad Position 24