11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਜ਼ਬੂਤ ਹੁੰਦੇ ਜਾ ਰਹੇ ਖੋਜ ਸੱਭਿਆਚਾਰ ਅਤੇ ਅਕਾਦਮਿਕ ਮਾਹੌਲ ਦਾ ਸਪੱਸ਼ਟ ਪ੍ਰਮਾਣ ਹੈ ਇਹ ਪ੍ਰਾਪਤੀ-ਡਾ. ਜਗਦੀਪ ਸਿੰਘ

ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਸੰਸਾਰ ’ਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ 15 ਅਧਿਆਪਕਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂ.

Ad Position 21
No active advertisement
ਪੰਜਾਬੀ ਯੂਨੀਵਰਸਿਟੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ। ਉਪ ਕੁਲਪਤੀ ਡਾ. ਜਗਦੀਪ ਸਿੰਘ 11-10-2026
ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਸੰਸਾਰ ’ਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ 15 ਅਧਿਆਪਕਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂ. ਐੱਸ. ਏ. ਦੀ ਸਟੈਨਫੋਰਡ ਯੂਨੀਵਰਸਿਟੀ ਵਲੋਂ ਜਾਰੀ 2026 ਦੀ ਇਸ ਸੂਚੀ ’ਚ ਪੰਜਾਬੀ ਯੂਨੀਵਰਸਿਟੀ ਤੋਂ 13 ਅਧਿਆਪਕਾਂ ਦਾ ਨਾਮ ਇੱਕ ਸਾਲ ਦੇ ਅੰਕੜਿਆਂ ’ਤੇ ਅਧਾਰਿਤ ਸ਼ਰੇਣੀ ‘ਸਿੰਗਲ ਈਅਰ’ ’ਚ ਸ਼ਾਮਿਲ ਹੈ ਜਦੋਂ ਕਿ ਨੌਂ ਅਧਿਆਪਕਾਂ ਦਾ ਨਾਮ ‘ਕੈਰੀਅਰ-ਲੌਂਗ ਲਿਸਟ’ ਨਾਮਕ ਸ਼ਰੇਣੀ ਵਿੱਚ ਸ਼ੁਮਾਰ ਹੈ। ਦੋਹੇਂ ਸ਼ਰੇਣੀਆਂ ’ਚ ਸ਼ਾਮਿਲ ਅਧਿਆਪਕਾਂ ਦੀ ਕੁੱਲ ਗਿਣਤੀ 15 ਬਣਦੀ ਹੈ। ਜ਼ਿਕਰਯੋਗ ਹੈ ਕਿ ਇੱਕ ਸਾਲ ਵਾਲ਼ੀ ਸੂਚੀ 2025 ਵਿੱਚ ਕੀਤੀ ਗਈ ਖੋਜ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਹ ਚੋਣ ਸੰਸਾਰ ਭਰ ਵਿੱਚ ਉੱਚ ਕੋਟੀ ਦੇ ਇੱਕ ਲੱਖ ਵਿਗਿਆਨੀਆਂ ਦੇ ਪ੍ਰਾਪਤ ਸੀ-ਸਕੋਰ (ਸਵੈ-ਸਾਈਟੇਸ਼ਨ ਤੋਂ ਬਿਨਾ ਅਤੇ ਨਾਲ਼) ਅਧਾਰ ਉੱਤੇ ਕੀਤੀ ਗਈ ਹੈ। ਉਪ -ਕੁਲਪਤੀ ਡਾ. ਜਗਦੀਪ ਸਿੰਘ ਨੇ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਅਧਿਆਪਕ ਵਿਸ਼ਵ ਪੱਧਰ ‘ਤੇ ਆਪਣੀ ਖੋਜ ਦਾ ਲੋਹਾ ਮਨਵਾ ਰਹੇ ਹਨ। ਇਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਜਿਨ੍ਹਾਂ 13 ਫ਼ੈਕਲਟੀ ਮੈਂਬਰਾਂ ਦੇ ਨਾਮ ਦਰਜ ਹੋਏ ਹਨ ਉਨ੍ਹਾਂ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਐੱਸ. ਕੇ. ਅਸ਼ੋਕ ਕੁਮਾਰ, ਡਾ. ਪ੍ਰਵੀਨ ਲਤਾ, ਡਾ. ਅਮਤੇਸ਼ਵਰ ਸਿੰਘ ਜੱਗੀ, , ਡਾ. ਓਮ ਸਿਲਾਕਾਰੀ, ਡਾ. ਨਰਿੰਦਰ ਪਾਲ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ , ਡਾ. ਅਮਨਪ੍ਰੀਤ ਕੌਰ, ਡਾ. ਨਿਰਮਲ ਸਿੰਘ, ਡਾ. ਸੁਭਜੀਤ ਪਾਂਡਾ,ਡਾ. ਰਾਜੇਸ਼ ਕੁਮਾਰ ਗੋਇਲ, ਡਾ. ਪੁਨੀਤਪਾਲ ਅਤੇ ਡਾ. ਗੁਲਸ਼ਨ ਬਾਂਸਲ ਸ਼ਾਮਿਲ ਹਨ। ਕੈਰੀਅਰ ਲੌਂਗ ਲਿਸਟ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਸ਼ੋਕ ਕੁਮਾਰ ਤਿਵਾੜੀ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਅਮਨਪ੍ਰੀਤ ਕੌਰ, ਡਾ. ਓਮ ਸਿਲਾਕਾਰੀ,ਡਾ. ਨਿਰਮਲ ਸਿੰਘ, ਡਾ. ਬੀ. ਬੀ. ਚੰਦਨ ਸਿੰਘ ਅਤੇ ਡਾ. ਪ੍ਰਵੀਨ ਲਤਾ ਸ਼ਾਮਿਲ ਹਨ। ਪਿਛਲੇ ਸਾਲ 2025 ਦੌਰਾਨ ਜਾਰੀ ਇਸ ਸੂਚੀ ਵਿੱਚ ‘ਸਿੰਗਲ ਈਅਰ’ ਸ਼੍ਰੇਣੀ ਵਿੱਚ ਇਹ ਗਿਣਤੀ 15 ਅਤੇ ‘ਕੈਰੀਅਰ ਲੌਂਗ ਲਿਸਟ’ ਵਿੱਚ 11 ਸੀ। 2024 ਦੌਰਾਨ ‘ਸਿੰਗਲ ਈਅਰ’ ਸ਼੍ਰੇਣੀ ਵਿੱਚ ਇਹ ਗਿਣਤੀ 14 ਅਤੇ ‘ਕੈਰੀਅਰ ਲੌਂਗ ਲਿਸਟ’ ਵਿੱਚ 11 ਸੀ। ਇਸ ਤੋਂ ਪਹਿਲਾਂ ‘ਸਿੰਗਲ ਈਅਰ’ ਸ਼੍ਰੇਣੀ ਵਿੱਚ 2023 ਦੌਰਾਨ 14, 2022 ਦੌਰਾਨ 11, 2021 ਦੌਰਾਨ 12 ਅਤੇ 2020 ਦੌਰਾਨ 10 ਅਧਿਆਪਕ ਇਸ ਸੂਚੀ ਵਿੱਚ ਸ਼ਾਮਿਲ ਹੋਏ। ਇਸੇ ਤਰ੍ਹਾਂ ‘ਕੈਰੀਅਰ ਲੌਂਗ ਲਿਸਟ’ ਵਿੱਚ 2023 ਦੌਰਾਨ 8, 2022 ਦੌਰਾਨ 5, 2021 ਦੌਰਾਨ 7, 2020 ਦੌਰਾਨ ਤਿੰਨ ਅਧਿਆਪਕ ਇਸ ਸੂਚੀ ਵਿੱਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਚੌਥੇ ਗੁਰਮਤਿ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀ ਰਵਾਨਾ ਗੁਰੂ ਕੀ ਰਸੋਈ ਵਲੋਂ ਕਰਵਾਏ ਜਾ... ਅਗਲੀ ਖ਼ਬਰ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨ ਜਥੇਬੰਦੀ ਨੇ ਘੱਗਾ ਟੋਲ ਪਲਾਜ਼ਾ ਦਾ ਧਰਨਾ ਕੀਤਾ ਸਮਾਪਤ
Ad Position 24