31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੈਂ ਸਿਧਾਂਤਿਕ ਤੌਰ ’ਤੇ ਧਰਨਿਆਂ ਤੇ ਪੰਜਾਬ ਬੰਦ ਦੇ ਖ਼ਿਲਾਫ਼- ਸੁਖਬੀਰ ਸਿੰਘ ਬਾਦਲ

ਸਮਾਣਾ, 31 ਅਕਤੂਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਖੁਦ ਸਿਧਾਂਤਿਕ ਤੌਰ ’ਤੇ ਪੰਜਾਬ ਬੰਦ ਅਤੇ ਧਰਨਿਆਂ ਦੇ ਖ਼ਿਲਾਫ਼ ਹਨ, ਜੇਕਰ ਕਿਸੇ ਨੇ ਮਜ਼ਾਹਰਾ ਕਰਨਾ ਹੈ ਤਾਂ ਹੋਰ ਬਹੁਤ ਤਰੀਕੇ ਹਨ ਪਰ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸਹੀ ਨਹੀਂ ਹੈ। ਜੇਕਰ ਉਹ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਅਜਿਹਾ ਨਹੀਂ ਹੋਣ ਦੇਣਗੇ।

Ad Position 21
No active advertisement
ਸਮਾਣਾ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਦੇ ਹੋਏ ਜਗਮੀਤ ਸਿੰਘ ਹਰਿਆਊ ਤੇ ਗੋਪਾਲ ਸ਼ਰਮਾ। ਤਸਵੀਰ : ਸਾਹਿਬ ਸਿੰਘ 01-11-2026
ਸਮਾਣਾ, 31 ਅਕਤੂਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਖੁਦ ਸਿਧਾਂਤਿਕ ਤੌਰ ’ਤੇ ਪੰਜਾਬ ਬੰਦ ਅਤੇ ਧਰਨਿਆਂ ਦੇ ਖ਼ਿਲਾਫ਼ ਹਨ, ਜੇਕਰ ਕਿਸੇ ਨੇ ਮਜ਼ਾਹਰਾ ਕਰਨਾ ਹੈ ਤਾਂ ਹੋਰ ਬਹੁਤ ਤਰੀਕੇ ਹਨ ਪਰ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸਹੀ ਨਹੀਂ ਹੈ। ਜੇਕਰ ਉਹ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਪੰਜਾਬ ਵਿਚ ‘ਡੰਡੇ ਵਾਲਾ ਮੁੱਖ ਮੰਤਰੀ’ ਚਾਹੀਦਾ ਹੈ। ਸਮਾਣਾ ਵਿਖੇ ਇਕ ਨਿੱਜੀ ਵਿਆਹ ਪੈਲੇਸ ਵਿਚ ਹਲਕਾ ਸਮਾਣਾ ਦੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਆਖਿਆ ਕਿ ਸਕਿਲ ਯੂਨੀਵਰਸਿਟੀ ਸਥਾਪਿਤ ਕਰਨਗੇ ਤੇ ਅਫ਼ਸਰਸ਼ਾਹੀ ਦਾ ਖ਼ਤਮਾ ਕਰਨਗੇ। ਸ. ਬਾਦਲ ਨੇ ਹਲਕਾ ਸਮਾਣਾ ਦੇ ਵਪਾਰੀਆਂ, ਉਦਯੋਗਪਤੀਆਂ ਤੇ ਚੈਂਬਰ ਆਫ ਇੰਡਸਟਰੀਜ਼ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਚੈਂਬਰ ਆਫ਼ ਇੰਸਟਰੀਜ਼ ਸਮਾਣਾ ਦੇ ਪ੍ਰਧਾਨ ਮਹਿੰਦਰ ਧੀਮਾਨ, ਭਾਨੂੰ ਪ੍ਰਤਾਪ ਸਿੰਗਲਾ, ਮਨੀਸ਼ ਅਤੇ ਹੋਰ ਵਪਾਰੀਆਂ ਨੇ ਅਮਨ ਕਾਨੂੰਨ ਦੀ ਖਰਾਬ ਸਥਿਤੀ, ਝੋਨੇ ਦੀ ਖ਼ਰੀਦ ਵਿਚ ਗੋਦਾਮਾਂ ਦੀ ਕਮੀ, ਬਾਸਮਤੀ ਚੌਲਾਂ ਦੀ ਐਕਸਪੋਰਟ ਲਈ ਮਾਰਕੀਟ ਫੀਸ, ਸਮਾਣਾ ਵਿਚ ਹੁਨਰਮੰਦ ਮਜ਼ਦੂਰਾਂ ਦੀ ਕਮੀ ਤੇ ਆਈ.ਟੀ.ਆਈ. ਦੀ ਘਾਟ, ਟਰੱਕ ਯੂਨੀਅਨਾਂ ਵਲੋਂ ਧੱਕੇਸ਼ਾਹੀ, ਕਿਸਾਨ ਯੂਨੀਅਨਾਂ ਦੀ ਫੈਕਟਰੀਆਂ ਵਿਚ ਦਖਲਅੰਦਾਜ਼ੀ, ਜਾਇਦਾਦ ਕਰ, ਜੀ.ਐਸ.ਟੀ. ਦੀ ਵਾਪਸੀ ਤੇ ਇਨਸੈਂਟਿਵ ਨਾ ਮਿਲਣ, ਝੋਨਾ ਉਦਯੋਗ ਲਈ ਪਾਣੀ ਦੀ ਸਮੱਸਿਆ, ਵਿਭਾਗੀ ਅਧਿਕਾਰੀਆਂ ਵਲੋਂ ਤੰਗ ਕਰਨ, ਸੁਨਿਆਰਿਆਂ ਨਾਲ ਪੁਲਿਸ ਦਾ ਮਾੜਾ ਰਵੱਈਆ ਤੇ ਟੈਕਸੀ ਯੂਨੀਅਨਾਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ‘ਸਕਿਲ ਡਿਵੈਲਪਮੈਂਟ’ ਨੂੰ ਮੁੱਖ ਤਰਜੀਹ ਦਿੰਦਿਆਂ ਬਾਦਲ ਨੇ ਕਿਹਾ ਕਿ ਉਹ 500 ਏਕੜ ਵਿਚ ਸਕਿਲ ਯੂਨੀਵਰਸਿਟੀ ਬਣਾਉਣਗੇ ਜਿਸ ਵਿਚ ਟਾਟਾ, ਰਿਲਾਇੰਸ, ਮਹਿੰਦਰਾ, ਇਨਫੋਸਿਸ ਤੇ ਐਲ ਐਂਡ ਟੀ ਵਰਗੀਆਂ ਕੰਪਨੀਆਂ ਆਪਣੇ ਸਿਖਲਾਈ ਕੇਂਦਰ ਖੋਲਣਗੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਵਿਚ ਅਫ਼ਸਰਸ਼ਾਹੀ ਖ਼ਤਮ ਹੋਵੇਗੀ ਤੇ ਪੰਜਾਬ ਵਿਚ ਉਦਯੋਗ ਤੇ ਵਪਾਰ ਖੁੱਲ ਕੇ ਵਿਕਸਿਤ ਹੋਵੇਗਾ। ਇਸ ਤੋਂ ਪਹਿਲਾਂ ਸ. ਬਾਦਲ ਦਾ ਸਮਾਣਾ ਪਹੁੰਚਣ ’ਤੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਗੋਪਾਲ ਸ਼ਰਮਾ ਅਤੇ ਨਿਸ਼ਾਨ ਸਿੰਘ ਸੰਧੂ ਆਦਿ ਨੇ ਨਿੱਘਾ ਸਵਾਗਤ ਕੀਤਾ। ਸਾਬਕਾ ਵਿਧਾਇਕ ਨਿਰਮਲ ਸਿੰਘ ਨੂੰ ਸਟੇਜ ’ਤੇ ਥਾਂ ਨਹੀਂ ਮਿਲੀ- ਕਾਂਗਰਸ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਜੋ ਕੁਝ ਦਿਨ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਏ ਸੀ, ਨੂੰ ਸਟੇਜ ’ਤੇ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਦੇ ਲੜਕੇ ਸਤਨਾਮ ਸਿੰਘ ਨੂੰ ਵੀ ਹੇਠਾਂ ਕੁਰਸੀ ਨਹੀਂ ਮਿਲੀ। ਉਹ ਸਟੇਜ ਨੇੜੇ ਖੜ ਕੇ ਹੀ ਵਿਚਾਰ ਸੁਣਦੇ ਰਹੇ। ਇਹ ਗੱਲ ਲੋਕਾਂ ਵਿਚ ਚਰਚਾ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਮਾਮਲਾ ਪਿੰਡ ਭੰਮੇ ਕਲਾਂ ਦੇ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਜ਼ਬਰਦਸਤੀ ਖੋਹਣ ਦਾ
Ad Position 24