01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕੁਲਵਿੰਦਰ ਸਿੰਘ ਅਰਨੌਂ ਵਲੋਂ 4 ਦੀ ਰੈਲੀ ਲਈ ਹਲਕੇ ਦੇ ਪਿੰਡਾਂ ’ਚ ਲੋਕਾਂ ਨਾਲ ਮੀਟਿੰਗਾਂ

ਪਾਤੜਾਂ, 31 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਕੁਲਵਿੰਦਰ ਸਿੰਘ ਅਰਨੋ ਜ਼ਿਲ੍ਹਾ ਜਨਰਲ ਸਕੱਤਰ ਤੇ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਐੱਸ. ਸੀ।

Ad Position 21
No active advertisement
ਅਜੀਤ ਡੈਸਕ 01-11-2026
ਪਾਤੜਾਂ, 31 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਕੁਲਵਿੰਦਰ ਸਿੰਘ ਅਰਨੋ ਜ਼ਿਲ੍ਹਾ ਜਨਰਲ ਸਕੱਤਰ ਤੇ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਐੱਸ. ਸੀ। ਵਿੰਗ ਵਲੋਂ ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਰਾਹੁਲ ਗਾਂਧੀ ਦੀ 4 ਨਵੰਬਰ ਦੀ ਰੈਲੀ ਲਈ ਜਿਥੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ। ਇਸ ਬਾਰੇ ਕੁਲਵਿੰਦਰ ਸਿੰਘ ਅਰਨੋ ਨੇ ਦੱਸਿਆ ਕਿ ਹਜ਼ਾਰਾਂ ਕੁਰਵਾਨੀਆਂ ਦੇ ਕੇ ਮਿਲੀ ਆਜ਼ਾਦੀ ਮਗਰੋਂ ਮਿਲੇ ਵੋਟ ਦੇ ਅਧਿਕਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ‘ਚ ਇਸ ਅਧਿਕਾਰ ਨੂੰ ਬਚਾਈ ਰੱਖਣ ਲਈ ਲੜੀ ਜਾ ਰਹੀ ਲੜਾਈ ਨੂੰ ਲੈ ਕੇ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ’ਤੇ ਕੀਤੇ ਜਾ ਰਹੇ ਜਬਰ ਦੇ ਖ਼ਿਲਾਫ਼ 4 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਲਈ ਹਲਕਾ ਸ਼ੁਤਰਾਣਾਂ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੀ ਗਈ ਸਮੱਗਰੀ ਨੂੰ ਲੋਕਾਂ ਵਿਚ ਵੰਡਿਆਂ ਜਾ ਰਿਹਾ ਹੈ ਤੇ ਰੈਲੀ ਵਿਚ ਸ਼ਮੂਲੀਅਤ ਲਈ ਸੱਦਾ ਦਿੱਤਾ ਜਾ ਰਿਹਾ ਹੈ । ਇਸ ਮੌਕੇ ਲਵਪ੍ਰੀਤ ਸਿੰਘ ਯੂਥ ਆਗੂ, ਹਾਕਮ ਸਿੰਘ ਸਰਹੱਦੀ, ਸੁਖਵਿੰਦਰ ਸਿੰਘ, ਤ੍ਰਿਪਤਇੰਦਰ ਸਿੰਘ, ਜਸਬੀਰ ਸਿੰਘ ਸਭਰਵਾਲ, ਸ਼ਿੰਗਾਰਾ ਸਿੰਘ, ਤਰਸੇਮ ਸਿੰਘ, ਕਰਨੈਲ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਯੋਗਾ ’ਚ ਕਲੱਸਟਰ ਬਖਸ਼ੀਵਾਲਾ ਦੇ ਨੰਨ੍ਹੇ ਖਿਡਾਰੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਫ਼ਾਊਂਡੇਸ਼ਨ ਵਲੋਂ ਉੱਘੇ ਸਮਾਜ ਸੇਵੀ ਰਾਜਿੰਦਰ ਸਿੰਘ ਖਹਿਰਾ ਦਾ ਸਨਮਾਨ
Ad Position 24