ਬਲਾਕ ਪੱਧਰੀ ਯੋਗਾ ’ਚ ਕਲੱਸਟਰ ਬਖਸ਼ੀਵਾਲਾ ਦੇ ਨੰਨ੍ਹੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਪਟਿਆਲਾ, 31 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਪਟਿਆਲਾ-3 ਦੇ ਕਲੱਸਟਰ ਬਖ਼ਸ਼ੀਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤੀਭਾ, ਮਿਹਨਤ, ਲਗਨ ਤੇ ਅਨੁਸ਼ਾਸਨ ਦਾ ਬਾਖੂਬੀ ਸਬੂਤ ਦਿੱਤਾ। ਪ੍ਰਾਇਮਰੀ ਸਕੂਲ ਬਖਸ਼ੀਵਾਲਾ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ 28 ਕਿੱਲੋ ਕੁਸ਼ਤੀ ਵਿਚ ਦੂਜਾ ਸਥਾਨ, ਮੂੰਡਖੇੜਾ ਸਕੂਲ ਦੇ ਵਿਦਿਆਰਥੀ ਯੁੱਧਵੀਰ ਸਿੰਘ ਨੇ ਲੰਬੀ ਛਾਲ ’ਚ ਦੂਜਾ ਤੇ ਧਰਮਕੋਟ ਸਕੂਲ ਦੀ ਨੈਸ਼ਨਲ ਸਟਾਈਲ ਕਬੱਡੀ (ਕੁੜੀਆਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਵਿਸ਼ੇਸ਼ ਤੌਰ ’ਤੇ ਪ੍ਰਾਇਮਰੀ ਸਕੂਲ ਸਿੱਧੂਵਾਲ ਦੇ ਨੰਨ੍ਹੇ ਖਿਡਾਰੀਆਂ ਨੇ ਯੋਗਾ ਦੀਆਂ ਸਾਰੀਆਂ ਵੰਨਗੀਆਂ ਵਿਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ, ਜਿਨ੍ਹਾਂ ਵਿਚ ਰਿਦਮਿਕ ਯੋਗਾ (ਮੁੰਡੇ) ਯਕਸ਼ਮੀਤ ਸਥਾਨ ਪਹਿਲਾ, ਰਿਦਮਿਕ ਯੋਗਾ ਜੈਸਿਕਾ (ਕੁੜੀਆਂ) ਸਥਾਨ ਪਹਿਲਾ, ਵਿਅਕਤੀਗਤ ਯੋਗਾ (ਮੁੰਡੇ) ਦਿਵਿਆਸ਼ ਸਥਾਨ ਪਹਿਲਾ, ਵਿਅਕਤੀਗਤ ਯੋਗਾ (ਕੁੜੀਆਂ) ਰਾਧਿਆ ਸਥਾਨ ਪਹਿਲਾ, ਟੀਮ ਯੋਗਾ (ਕੁੜੀਆਂ) ਸਥਾਨ ਪਹਿਲਾ ਅਤੇ ਟੀਮ ਯੋਗਾ (ਮੁੰਡੇ) ਸਥਾਨ ਪਹਿਲਾ ਤੇ 200 ਮੀ.
ਪਟਿਆਲਾ, 31 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਪਟਿਆਲਾ-3 ਦੇ ਕਲੱਸਟਰ ਬਖ਼ਸ਼ੀਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤੀਭਾ, ਮਿਹਨਤ, ਲਗਨ ਤੇ ਅਨੁਸ਼ਾਸਨ ਦਾ ਬਾਖੂਬੀ ਸਬੂਤ ਦਿੱਤਾ। ਪ੍ਰਾਇਮਰੀ ਸਕੂਲ ਬਖਸ਼ੀਵਾਲਾ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ 28 ਕਿੱਲੋ ਕੁਸ਼ਤੀ ਵਿਚ ਦੂਜਾ ਸਥਾਨ, ਮੂੰਡਖੇੜਾ ਸਕੂਲ ਦੇ ਵਿਦਿਆਰਥੀ ਯੁੱਧਵੀਰ ਸਿੰਘ ਨੇ ਲੰਬੀ ਛਾਲ ’ਚ ਦੂਜਾ ਤੇ ਧਰਮਕੋਟ ਸਕੂਲ ਦੀ ਨੈਸ਼ਨਲ ਸਟਾਈਲ ਕਬੱਡੀ (ਕੁੜੀਆਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਵਿਸ਼ੇਸ਼ ਤੌਰ ’ਤੇ ਪ੍ਰਾਇਮਰੀ ਸਕੂਲ ਸਿੱਧੂਵਾਲ ਦੇ ਨੰਨ੍ਹੇ ਖਿਡਾਰੀਆਂ ਨੇ ਯੋਗਾ ਦੀਆਂ ਸਾਰੀਆਂ ਵੰਨਗੀਆਂ ਵਿਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ, ਜਿਨ੍ਹਾਂ ਵਿਚ ਰਿਦਮਿਕ ਯੋਗਾ (ਮੁੰਡੇ) ਯਕਸ਼ਮੀਤ ਸਥਾਨ ਪਹਿਲਾ, ਰਿਦਮਿਕ ਯੋਗਾ ਜੈਸਿਕਾ (ਕੁੜੀਆਂ) ਸਥਾਨ ਪਹਿਲਾ, ਵਿਅਕਤੀਗਤ ਯੋਗਾ (ਮੁੰਡੇ) ਦਿਵਿਆਸ਼ ਸਥਾਨ ਪਹਿਲਾ, ਵਿਅਕਤੀਗਤ ਯੋਗਾ (ਕੁੜੀਆਂ) ਰਾਧਿਆ ਸਥਾਨ ਪਹਿਲਾ, ਟੀਮ ਯੋਗਾ (ਕੁੜੀਆਂ) ਸਥਾਨ ਪਹਿਲਾ ਅਤੇ ਟੀਮ ਯੋਗਾ (ਮੁੰਡੇ) ਸਥਾਨ ਪਹਿਲਾ ਤੇ 200 ਮੀ. ਦੌੜਾ (ਮੁੰਡੇ) ਤਰਨਵੀਰ ਸਿੰਘ ਸਥਾਨ ਤੀਜਾ ਪ੍ਰਾਪਤ ਕਰਕੇ ਕਲੱਸਟਰ ਬਖ਼ਸ਼ੀਵਾਲਾ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਦਾ ਸਿਹਰਾ ਸਕੂਲ ਸਟਾਫ ਸੁਖਦੀਪ ਕੌਰ, ਮਨਮੀਤ ਕੌਰ, ਮਲਕੀਤ ਕੌਰ, ਮਮਤਾ ਸ਼ਰਮਾ ਤੇ ਸਕੂਲ ਮੁਖੀ ਨਿਰਲੇਪ ਕੌਰ ਨੂੰ ਜਾਂਦਾ ਹੈ l ਇਸ ਮੌਕੇ ਹਰਵਿੰਦਰ ਸਿੰਘ ਸੈਂਟਰ ਹੈਡ ਟੀਚਰ ਵਲੋਂ ਸਮੂਹ ਕਲੱਸਟਰ ਅਧਿਆਪਕਾਂ, ਸਕੂਲ ਮੁਖੀਆਂ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕੀਤੀ l ਇਸ ਮੌਕੇ ਕਲੱਸਟਰ ਸਟਾਫ ਜਨਕ ਰਾਣੀ, ਰਾਣੀ ਮੈਡਮ, ਦਮਨਪ੍ਰੀਤ ਕੌਰ, ਰਮਨਪ੍ਰੀਤ ਕੌਰ ਤੇ ਪਿੰਕੀ ਰਾਣੀ ਹਾਜ਼ਰ ਰਹੇ।