ਆਲ ਇੰਡੀਆ ਪਿੰਗਲਾ ਆਸ਼ਰਮ ਨੇ ਲਾਵਾਰਿਸ ਤੇ ਜ਼ਖ਼ਮੀ ਹਾਲਤ ’ਚ ਮਿਲੇ ਵਿਅਕਤੀ ਨੂੰ ਵਾਰਿਸਾਂ ਨਾਲ ਮਿਲਾਇਆ
ਸਨੌਰ, 2 ਨਵੰਬਰ (ਮੋਹਨ ਸਿੰਘ ਭੱਟੀ)-ਮਾਨਵਤਾ ਦੀ ਨਿਸ਼ਕਾਮ ਸੇਵਾ ਵਿਚ ਮੋਹਰੀ ਸੰਸਥਾ ‘ਆਲ ਇੰਡੀਆ ਪਿੰਗਲਾ ਆਸ਼ਰਮ’ ਸਨੌਰ ਰੋਡ, ਪਟਿਆਲਾ ਵਲੋਂ ਇਕ ਵਾਰ ਫਿਰ ਮਿਸਾਲੀ ਕਾਰਜ ਕਰਦਿਆਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਬੇਸਹਾਰਾ ਹਾਲਤ ਵਿਚ ਮਿਲੇ ਇਕ ਵਿਅਕਤੀ ਦੀ ਸੇਵਾ-ਸੰਭਾਲ ਕਰਨ ਉਪਰੰਤ ਉਸ ਦੇ ਅਸਲ ਵਾਰਿਸਾਂ ਦੀ ਭਾਲ ਕਰਕੇ ਉਸ ਨੂੰ ਪਰਿਵਾਰ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਬੀਤੀ 25 ਅਕਤੂਬਰ 2026 ਨੂੰ ਥਾਣਾ ਅਨਾਜ ਮੰਡੀ ਪਟਿਆਲਾ ਤੋਂ ਏ.
ਆ
ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ ਵਿਖੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਲਾਵਾਰਿਸ ਮਿਲੇ ਸ਼ਾਮ ਇੰਸਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰਦੇ ਹੋਏ। ਤਸਵੀਰ : ਮੋਹਣ ਸਿੰਘ ਭੱਟੀ
03-11-2026
ਸਨੌਰ, 2 ਨਵੰਬਰ (ਮੋਹਨ ਸਿੰਘ ਭੱਟੀ)-ਮਾਨਵਤਾ ਦੀ ਨਿਸ਼ਕਾਮ ਸੇਵਾ ਵਿਚ ਮੋਹਰੀ ਸੰਸਥਾ ‘ਆਲ ਇੰਡੀਆ ਪਿੰਗਲਾ ਆਸ਼ਰਮ’ ਸਨੌਰ ਰੋਡ, ਪਟਿਆਲਾ ਵਲੋਂ ਇਕ ਵਾਰ ਫਿਰ ਮਿਸਾਲੀ ਕਾਰਜ ਕਰਦਿਆਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਬੇਸਹਾਰਾ ਹਾਲਤ ਵਿਚ ਮਿਲੇ ਇਕ ਵਿਅਕਤੀ ਦੀ ਸੇਵਾ-ਸੰਭਾਲ ਕਰਨ ਉਪਰੰਤ ਉਸ ਦੇ ਅਸਲ ਵਾਰਿਸਾਂ ਦੀ ਭਾਲ ਕਰਕੇ ਉਸ ਨੂੰ ਪਰਿਵਾਰ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਬੀਤੀ 25 ਅਕਤੂਬਰ 2026 ਨੂੰ ਥਾਣਾ ਅਨਾਜ ਮੰਡੀ ਪਟਿਆਲਾ ਤੋਂ ਏ. ਐੱਸ. ਆਈ. ਗੁਰਭੇਜ ਸਿੰਘ ਇਕ ਲਾਵਾਰਿਸ ਵਿਅਕਤੀ ਨੂੰ ਸੇਵਾ-ਸੰਭਾਲ ਲਈ ਪਿੰਗਲਾ ਆਸ਼ਰਮ ਵਿਖੇ ਲੈ ਕੇ ਪਹੁੰਚੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਇਤਲਾਹ ਮਿਲੀ ਸੀ ਕਿ 40 ਤੋਂ 50 ਸਾਲ ਦਾ ਮੰਦਬੁੱਧੀ ਜਾਪਦਾ ਵਿਅਕਤੀ ਬਿਨਾਂ ਕੱਪੜਿਆਂ ਤੋਂ ਲਾਵਾਰਿਸ ਹਾਲਤ ਵਿਚ ਘੁੰਮ ਰਿਹਾ ਹੈ ਅਤੇ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰੱਥ ਹੈ। ਜਿਸ ਨੂੰ ਪਿੰਗਲਾ ਆਸ਼ਰਮ ਵਿਖੇ ਦਾਖਲ ਕਰਵਾਉਣ ਆਏ ਹਨ। ਦਾਖ਼ਲ ਕਰਵਾਉਣ ਸਮੇਂ ਦੇਖਿਆ ਗਿਆ ਕਿ ਉਸ ਦੀ ਸਰੀਰਕ ਹਾਲਤ ਬੇਹੱਦ ਨਾਜ਼ੁਕ ਸੀ, ਉਸ ਦੀ ਪਿੱਠ, ਲੱਤਾਂ ਤੇ ਪੇਟ ’ਤੇ ਬੇਰਹਿਮੀ ਨਾਲ ਹੋਈ ਮਾਰ-ਕੁਟਾਈ ਦੀਆਂ ਲਾਸਾਂ ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ ਅਤੇ ਪੈਰ ਬੁਰੀ ਤਰ੍ਹਾਂ ਸੁੱਜੇ ਹੋਏ ਸਨ। ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਸੰਸਥਾ ਦੇ ਸੇਵਾਦਾਰਾਂ ਵਲੋਂ ਉਸ ਨੂੰ ਨਹਾ ਕੇ ਕੱਪੜੇ ਪਹਿਨਾਏ ਗਏ ਅਤੇ ਜ਼ਖ਼ਮਾਂ ਦਾ ਮੁੱਢਲਾ ਇਲਾਜ ਕਰਵਾ ਕੇ ਉਸ ਦੀ ਨਿਸ਼ਕਾਮ ਦੇਖ-ਰੇਖ ਸ਼ੁਰੂ ਕੀਤੀ ਗਈ। ਸੇਵਾ-ਸੰਭਾਲ ਦੇ ਨਾਲ-ਨਾਲ ਬਾਬਾ ਬਲਬੀਰ ਸਿੰਘ ਨੇ ਨਿੱਜੀ ਦਿਲਚਸਪੀ ਲੈਂਦਿਆਂ ਉਸ ਦੀ ਸ਼ਨਾਖ਼ਤ ਤੇ ਪਿਛੋਕੜ ਬਾਰੇ ਡੂੰਘਾਈ ਨਾਲ ਪੜਤਾਲ ਆਰੰਭੀ। ਪੁੱਛਗਿੱਛ ਦੌਰਾਨ ਉਸ ਵਲੋਂ ਦਿੱਤੇ ਟੁੱਟਵੇਂ ਸੰਕੇਤਾਂ ਦੇ ਆਧਾਰ ’ਤੇ ਆਸ਼ਰਮ ਪ੍ਰਬੰਧਕਾਂ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕਾਇਮ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ। ਜਾਂਚ ਦੌਰਾਨ ਉਕਤ ਵਿਅਕਤੀ ਦੀ ਪਛਾਣ ਦਿਲਰਾਜ ਸਿੰਘ ਸਪੁੱਤਰ ਸ੍ਰੀ ਜਗਦੀਸ਼, ਵਾਸੀ ਪਿੰਡ ਨੀਜੀਆ ਖੇੜਾ, ਜ਼ਿਲ੍ਹਾ ਸਿਰਸਾ (ਹਰਿਆਣਾ) ਨੇ ਸ਼ਾਮ ਇੰਸਾ ਵਜੋਂ ਕੀਤੀ। ਸੂਚਨਾ ਮਿਲਣ ਉਨ੍ਹਾਂ ਦੇ ਸੰਬੰਧਤ ਪ੍ਰਬੰਧਕ (ਸ੍ਰੀ ਕਾਮੇਸ਼ਵਰਮੰਦਿਰ ਸਿੱਧ ਪੀਠ ਨੇੜੇ ਪਾਣੀਪਤ) ਤੋਂ ਆਲ ਇੰਡੀਆਂ ਪਿੰਗਲਾ ਆਸ਼ਰਮ ਸਨੌਰ ਪਹੁੰਚੇ। ਕਾਨੂੰਨੀ ਅਤੇ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਸੰਤ ਬਾਬਾ ਬਲਬੀਰ ਸਿੰਘ ਵਲੋਂ ਸ਼ਾਮ ਇੰਨਸਾਂ ਨੂੰ ਪੂਰੇ ਮਾਣ-ਸਤਿਕਾਰ ਨਾਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਆਪਣੇ ਗੁੰਮਸ਼ੁਦਾ ਜੀਅ ਨੂੰ ਸੁਰੱਖਿਅਤ ਤੇ ਸਿਹਤਯਾਬ ਦੇਖ ਕੇ ਵਾਰਿਸਾਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ।