ਰੁਪਾਣਾ, 31 ਦਸੰਬਰ (ਜਗਜੀਤ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਬਰਾੜ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਹੁਣ ਮਗਨਰੇਗਾ ਦਾ ਨਾਂਅ ਖ਼ਤਮ ਕਰਨ ਦੀ ਸਾਜ਼ਿਸ਼ ਹੈ, ਉੱਥੇ ਕਾਂਗਰਸ ਵਲੋਂ ਲਿਆਂਦੀ ਸਕੀਮ ਦਾ ਮਕਸਦ ਹਰ ਇਕ ਦਾ ਢਿੱਡ ਭਰਨਾ ਸੀ | ਮਗਨਰੇਗਾ ਕਾਨੂੰਨ ਕੰਮ ਮੰਗਣ ਤੇ ਕੰਮ ਮਿਲਣ ਦਾ ਅਧਿਕਾਰ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਬਦਲੇ ਕੇਂਦਰ ਸਰਕਾਰ ਨਵੇਂ ਕਾਨੂੰਨ ਵੀ.ਬੀ. ਜੀ ਰਾਮ ਜੀ ਰਾਹੀਂ ਮਗਨਰੇਗਾ ਦੇ ਮੂਲ ਅਧਿਕਾਰ ਤੇ ਅਧਿਕਾਰਕ ਢਾਂਚੇ 'ਤੇ ਹਮਲੇ ਕਰਨ ਦੇ ਯਤਨ ਕਰ ਰਹੀ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਤੁਰੰਤ ਵਾਪਸ ਲਿਆ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਗਨਰੇਗਾ 'ਤੇ ਕੋਈ ਹਮਲਾ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਹਰਮਨ ਬਰਾੜ, ਹਰਜੀਤ ਸਿੰਘ, ਵਕੀਲ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |