ਜੈਤੋ, 22 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਜੈਤੋ ਵਲੋਂ ਆਲਮੀ ਮਾਂ ਬੋਲੀ ਦਿਹਾੜੇ ਮੌਕੇ ਵਿਸ਼ੇਸ਼ ਇਕੱਤਰਤਾ ਇੱਥੇ ਪੈਨਸ਼ਨਰਜ਼ ਭਵਨ ਵਿਖੇ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕੀਤੀ | ਇਸ ਮੌਕੇ ਹਰਮੇਲ ਪਰੀਤ ਨੇ ਮਾਂ ਬੋਲੀ ਦਿਵਸ ਦੇ ਪਿਛੋਕੜ, ਮਹੱਤਵ ਅਤੇ ਮਾਂ ਬੋਲੀ ਦੇ ਹਾਲਾਤ ਬਾਰੇ ਵਿਸਥਾਰ 'ਚ ਜਾਣਕਾਰੀ ਸਾਂਝੀ ਕੀਤੀ | ਕੁਲਬੀਰ ਸਿੰਘ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਸੁੰਦਰ ਸਿੰਘ ਬਾਜਾਖਾਨਾ, ਅਨੁਵਾਦਕ ਭੁਪਿੰਦਰਪਾਲ ਸਿੰਘ ਤੇ ਦਰਸ਼ਨ ਸਿੰਘ ਬਰਾੜ ਨੇ ਵੀ ਵਿਚਾਰ ਪੇਸ਼ ਕੀਤੇ | ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿਚ ਤੇ ਨਿੱਜੀ ਕੰਮਕਾਜ ਵਿਚ ਪੰਜਾਬੀ ਨੂੰ ਸਤਿਕਾਰ ਦੇਣ | ਰਿਸ਼ਤਿਆਂ ਨੂੰ ਪੰਜਾਬੀ ਵਿਚ ਸੰਬੋਧਨ ਕੀਤਾ ਜਾਵੇ | ਇਹ ਵੀ ਮੰਗ ਕੀਤੀ ਗਈ ਕਿ ਸਰਕਾਰੀ ਕੰਮਕਾਜ ਪੰਜਾਬੀ ਵਿਚ ਹੋਣਾ ਯਕੀਨੀ ਬਣਾਇਆ ਜਾਵੇ | ਬੈਠਕ ਦੌਰਾਨ ਪਿਛਲੇ ਦਿਨੀਂ ਵਿਛੋੜਾ ਦੇ ਗਏ ਉੱਘੇ ਲੇਖਕ ਪਿ੍ੰਸੀਪਲ ਨਵਰਾਹੀ ਘੁਗਿਆਣੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਅੰਗਰੇਜ ਸਿੰਘ, ਮਲਕੀਤ ਕਿੱਟੀ, ਅਦਾਕਾਰ ਮੌਂਟੀ ਸ਼ਰਮਾ, ਮੇਲਾ ਰਾਮ ਅਤੇ ਬਲਦੇਵ ਕਿ੍ਸ਼ਨ ਮੌਜੂਦ ਸਨ |