17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੰਤ ਨਿਰੰਕਾਰੀ ਮਿਸ਼ਨ ਵਲੋਂ ਸਫ਼ਾਈ ਅਭਿਆਨ ਚਲਾਇਆ

Ad Position 21
No active advertisement
ਅਜੀਤ ਡੈਸਕ 24-02-2026
ਮਲੋਟ, 23 ਫ਼ਰਵਰੀ (ਅਜਮੇਰ ਸਿੰਘ ਬਰਾੜ)- ਸੰਤ ਨਿਰੰਕਾਰੀ ਮਿਸ਼ਨ ਬਰਾਂਚ ਮਲੋਟ ਵਲੋਂ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਬਾਰੇ ਗੱਲਬਾਤ ਕਰਦਿਆਂ ਮਲੋਟ ਸ਼ਾਖ਼ਾ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਮਾਤਾ ਸੁਦੀਕਸ਼ਾ ਦੇ ਮਾਰਗ ਦਰਸ਼ਨ ਹੇਠ 'ਸਵੱਛ ਜਲ, ਸਵੱਛ ਮਨ' ਮੁਹਿੰਮ ਦਾ ਵਿਸ਼ਾਲ ਅਤੇ ਪ੍ਰੇਰਨਾਦਾਇਕ ਚੌਥਾ ਪੜਾਅ ਭਾਰਤ ਦੇ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 930 ਸ਼ਹਿਰਾਂ ਵਿਚ 1,600 ਤੋਂ ਵੱਧ ਥਾਵਾਂ 'ਤੇ ਸਫ਼ਲਤਾਪੂਰਵਕ ਚੱਲ ਰਿਹਾ ਹੈ, ਜਿਸ ਵਿਚ ਲਗਪਗ 1.2 ਮਿਲੀਅਨ ਵਲੰਟੀਅਰਾਂ ਨੇ ਹਿੱਸਾ ਲਿਆ | ਇਸ ਕੜੀ ਤਹਿਤ ਅੱਜ ਮਲੋਟ ਦੇ ਸਮੂਹ ਸੇਵਾ ਦਲ ਅਤੇ ਸਾਧ ਸੰਗਤ ਨੇ ਸਾਫ਼-ਸਫ਼ਾਈ ਕੀਤੀ, ਜੋ ਸਿਰਫ਼ ਇਕ ਵਾਤਾਵਰਣਕ ਯਤਨ ਨਹੀਂ ਸੀ, ਸਗੋਂ ਅਧਿਆਤਮਿਕਤਾ, ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦਾ ਇਕ ਸ਼ਾਨਦਾਰ ਸੁਮੇਲ ਅਤੇ ਉਨ੍ਹਾਂ ਦੀ ਜਾਗਰੂਕਤਾ ਅਤੇ ਕਰਤੱਵ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਕੂੜੇ ਨੂੰ ਟਰਾਲੀਆਂ ਨਾਲ ਚੁੱਕ ਕੇ ਠੀਕ ਥਾਂ 'ਤੇ ਪਹੁੰਚਾਇਆ ਅਤੇ ਕੁਝ ਬੂਟੇ ਵੀ ਲਗਾਏ ਗਏ | ਇਸ ਮੌਕੇ ਹੋਰ ਸਮਾਜ ਸੇਵੀਆਂ ਆਦਿ ਨੇ ਪਹੁੰਚ ਕੇ ਸਹਿਯੋਗ ਦਿੱਤਾ ਅਤੇ ਸੰਤ ਨਿਰੰਕਾਰੀ ਮਿਸ਼ਨ ਦੀ ਭਰਪੂਰ ਸਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੌੜ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਮਾਤ ਭਾਸ਼ਾ ਦਿਵਸ ਮੌਕੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ
Ad Position 24