18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਿਸ਼ੀ ਰਸ਼ਪਾਲ ਨੂੰ ਵਾਈਸ ਆਫ ਪੰਜਾਬ 'ਚ ਉਪ ਜੇਤੂ ਰਹਿਣ 'ਤੇ ਸਪੀਕਰ ਸੰਧਵਾਂ ਵਲੋਂ ਵਧਾਈ

Ad Position 21
No active advertisement
ਅਜੀਤ ਡੈਸਕ 24-02-2026
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਵਾਸੀ ਰਿਸ਼ੀ ਰਸ਼ਪਾਲ ਨੂੰ ਵਾਈਸ ਆਫ਼ ਪੰਜਾਬ ਵਿਚ ਉਪ ਜੇਤੂ ਰਹਿਣ 'ਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਰਿਸ਼ੀ ਰਸ਼ਪਾਲ ਨੇ ਆਪਣੇ ਮਾਪਿਆਂ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ | ਨਾਲ ਹੀ ਉਸਨੇ ਪੂਰੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ | ਸਪੀਕਰ ਸੰਧਵਾਂ ਨੇ ਕਿਹਾ ਕਿ ਰਿਸ਼ੀ ਰਸਪਾਲ ਨੇ ਆਪਣੀ ਮਿਹਨਤ, ਰਿਆਜ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ | ਰਿਸ਼ੀ ਰਸ਼ਪਾਲ ਦੀ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਨਾ ਬਣੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਲਾਕਾਰਾਂ ਨਾਲ ਖੜੀ ਹੈ | ਇਸ ਮੌਕੇ ਰਿਸ਼ੀ ਰਸ਼ਪਾਲ ਅਤੇ ਉਸਦੇ ਪਿਤਾ ਗੁਰਸੇਵਕ ਸਿੰਘ ਨੇ ਸ਼ਹਿਰ ਵਾਸੀਆਂ ਵਲੋਂ ਦਿੱਤੇ ਗਏ ਪਿਆਰ ਅਤੇ ਮਾਨ-ਸਨਮਾਨ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ੌਜਦਾਰੀ ਕਾਨੂੰਨਾਂ 'ਚ ਬਦਲਾਅ ਦੇ ਵਿਰੋਧ 'ਚ ਵਕੀਲਾਂ ਨੇ ਕੀਤੀ ਹੜਤਾਲ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24