07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਨਪ੍ਰੀਤ ਸਿੰਘ ਬਾਦਲ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 03-04-2026
ਗਿੱਦੜਬਾਹਾ, 2 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋਂ ਹਲਕਾ ਗਿੱਦੜਬਾਹਾ ਦੇ ਕਈ ਪਰਿਵਾਰਾਂ ਨਾਲ ਘਰ-ਘਰ ਜਾ ਕੇ ਦੁੱਖ ਸਾਂਝਾ ਕੀਤਾ ਗਿਆ | ਇਹ ਜਾਣਕਾਰੀ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ 'ਚ ਕੁੱਝ ਅਚਾਨਕ ਹੋਈਆਂ ਮੌਤਾਂ ਦੇ ਸੰਬੰਧ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਦੁੱਖ ਸਾਂਝਾ ਕੀਤਾ | ਇਸ ਦੌਰਾਨ ਸ. ਬਾਦਲ ਪਿੰਡ ਪਿਉਰੀ, ਹੁਸਨਰ, ਸ਼ੇਖ, ਆਸਾ ਬੁੱਟਰ, ਭੁੱਟੀਵਾਲਾ ਤੇ ਸੂਰੇਵਾਲਾ ਵਿਖੇ ਦੁਖੀ ਪਰਿਵਾਰਾਂ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਸ. ਬਾਦਲ ਦਲਵਿੰਦਰ ਸਿੰਘ, ਗੁਰਮੀਤ ਸਿੰਘ, ਨਿਹਾਲ ਸਿੰਘ, ਸਿਮਰਜੀਤ ਸਿੰਘ, ਜਸਪ੍ਰੀਤ ਸਿੰਘ ਆਦਿ ਦੇ ਪਰਿਵਾਰਾਂ ਨੂੰ ਮਿਲੇ | ਇਸ ਮੌਕੇ ਸਰਫਰਾਜ ਸਿੰਘ ਗਿੱਲ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ ਅਤੇ ਰੁਪਿੰਦਰ ਸਿੰਘ ਸਮਾਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ-ਗੁਰਦਰਸ਼ਨ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਰਿਸ਼ ਨਾਲ ਨੁਕਸਾਨੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
Ad Position 24