07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਾ. ਕਾਊਾਟ ਸ਼ੀਜਰ ਮੈਟੀ ਦੀ ਬਰਸੀ ਅੱਜ ਮਨਾਈ ਜਾਵੇਗੀ

Ad Position 21
No active advertisement
ਅਜੀਤ ਡੈਸਕ 03-04-2026
ਬਰਗਾੜੀ, 2 ਅਪ੍ਰੈਲ (ਲਖਵਿੰਦਰ ਸ਼ਰਮਾ)-ਪੰਜਵੀਂ ਇਲਾਜ ਸਿਹਤ ਪ੍ਰਣਾਲੀ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਡਾ. ਕਾਉਂਟ ਸ਼ੀਜਰ ਮੈਟੀ ਜਿਨ੍ਹਾਂ ਦਾ ਜਨਮ 11 ਜਨਵਰੀ 1809 ਨੂੰ ਹੋਇਆ ਤੇ 3 ਅਪ੍ਰੈਲ 1896 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਦੀ 130ਵੀਂ ਬਰਸੀ ਇਲੈਕਟ੍ਰੋਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਵਲੋਂ ਮਿਤੀ 3 ਅਪ੍ਰੈਲ 2026 ਨੂੰ ਬਾਬਾ ਫ਼ਰੀਦ ਗੁਰੂਕੁਲ ਕਾਲਜ ਬਠਿੰਡਾ ਰੋਡ ਢਿਲਵਾਂ ਕਲਾਂ ਕੋਟਕਪੂਰਾ ਵਿਖੇ ਮਨਾਈ ਜਾ ਰਹੀ ਹੈ | ਸੰਸਥਾ ਦੇ ਪੰਜਾਬ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਤੇ ਸਕੱਤਰ ਡਾ. ਗਗਨ ਅਰੋੜਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਵਲੋਂ ਕੀਤੀ ਜਾਵੇਗੀ | ਸਮਾਗਮ ਦੌਰਾਨ ਡਾ. ਮੈਟੀ ਜੀ ਦੀ ਜੀਵਨੀ ਤੇ ਉਨ੍ਹਾਂ ਦੀ ਇਲੈਕਟ੍ਰੋਹੋਮਿਓਪੈਥੀ ਨੂੰ ਦੇਣ ਬਾਰੇ ਚਰਚਾ ਕੀਤੀ ਜਾਵੇਗੀ | ਪੰਜਾਬ ਭਰ ਤੋਂ ਆਏ ਇਲੈਕਟ੍ਰੋਹੋਮਿਓਪੈਥੀ ਡਾਕਟਰ ਸਾਹਿਬਾਨਾਂ ਵਲੋਂ ਡਾ. ਮੈਟੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਤੇ ਵਿਦਵਾਨ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਜਾਵੇਗਾ | ਇਸ ਮੌਕੇ ਇਲੈਕਟ੍ਰੋਹੋਮਿਓਪੈਥੀ ਦੀ ਮੌਜੂਦਾ ਸਥਿਤੀ ਤੇ ਮਾਨਤਾ ਲਈ ਪਿਛਲੇ ਸਮੇਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਵੀਰ ਸਿੰਘ ਤੇ ਪੰਜਾਬ ਦੇ ਮੁੱਖ ਸਿਹਤ ਸਕੱਤਰ ਨਾਲ ਹੋਈਆਂ ਮੀਟਿੰਗਾਂ ਦੇ ਵੇਰਵੇ ਸਾਂਝੇ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਢਾਬ ਸ਼ੇਰ ਸਿੰਘ ਵਾਲਾ ਵਿਖੇ ਇਨਾਮ ਵੰਡ ਸਮਾਗਮ
Ad Position 24