ਸਾਦਿਕ, 2 ਅਪ੍ਰੈਲ (ਆਰ. ਐਸ. ਧੁੰਨਾ)-ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਸੈਸ਼ਨ 2025-26 ਦੇ ਸਾਲਾਨਾ ਨਤੀਜੇ ਐਲਾਨਣ ਸਮੇਂ ਕਰਵਾਈ ਗਈ ਮਾਪੇ ਅਧਿਆਪਕ ਮਿਲਣੀ 'ਚ ਮਾਪਿਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਵਿਖਾਉਣ ਲਈ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀ ਕਾਪੀਆਂ ਦਿਖਾਈਆਂ ਗਈਆਂ | ਮੀਟਿੰਗ 'ਚ ਮਾਪਿਆਂ ਨੇ ਸਾਲਾਨਾ ਨਤੀਜੇ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ | ਸਕੂਲ ਪਿ੍ੰਸੀਪਲ ਡਾ. ਰਜਿੰਦਰ ਕਸ਼ਯਪ ਨੇ ਦੱਸਿਆ ਕਿ ਸਾਲਾਨਾ ਨਤੀਜੇ ਨੂੰ ਮੁੱਖ ਰੱਖਦਿਆਂ ਹਰ ਸਾਲ ਇਨਾਮ ਵੰਡ ਸਮਾਗਮ ਕਰਵਾਇਆ ਜਾਂਦਾ ਹੈ | ਨਰਸਰੀ ਜਮਾਤ ਤੋਂ 11ਵੀਂ ਜਮਾਤ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ | ਜਿਸ ਵਿਚ ਪੰਜਵੀਂ ਜਮਾਤ ਏ ਤੇ ਬੀ ਦੇ ਵਿਦਿਆਰਥੀ ਜੰਨਤਵੀਰ ਕੌਰ (94.96%), ਗੁਰਨਿਵਾਜ ਸਿੰਘ (99.92%), ਮਨਮੀਤ ਕੌਰ (97.92%), ਮੰਨਤਵੀਰ ਕੌਰ (94.29%), ਰਹਿਮਤ ਕੌਰ (93.38%), ਦਵਰੀਤ ਕੌਰ (96.29%), ਛੇਵੀਂ ਜਮਾਤ ਹਸਰਤਦੀਪ ਕੌਰ (99.50%), ਗੁਰਕੀਰਤ ਸਿੰਘ (99.17%), ਅੰਸ਼ਦੀਪ ਸਿੰਘ, ਸੁਖਮਨਪ੍ਰੀਤ ਕੌਰ (98.58%), ਸੱਤਵੀਂ ਏ ਅਤੇ ਬੀ ਪਰੀਨੂਰ ਕੌਰ (99.83%), ਹਰਸ਼ਪ੍ਰੀਤ ਸ਼ਰਮਾ (89.88%), ਗੁਰਸੀਰਤ ਕੌਰ ਮਾਨ (98.29%), ਸੁਖਰਾਜ ਸਿੰਘ (89.21%), ਗੁਰਕੀਰਤ ਕੌਰ (98.13%), ਜਸਮੀਨ ਕੌਰ (89.17%), ਅੱਠਵੀਂ ਏ ਅਤੇ ਬੀ ਜੁਝਾਰ ਸਿੰਘ 95%, ਅੰਸ਼ਦੀਪ ਕੌਰ, ਕੌਮਲਪ੍ਰੀਤ ਕੌਰ (98.17%), ਗੁਰਨੂਰ ਕੌਰ 92.83%, ਸਹਿਜਪ੍ਰੀਤ ਸਿੰਘ ਸੰਧੂ 97.13%, ਹਰਮਨਜੋਤ ਕੌਰ 91.71%, ਅੰਸ਼ਨੂਰ ਕੌਰ, ਸਹਿਜ ਸਿੰਘ 93.83%, ਨੌਵੀਂ ਏ ਅਤੇ ਬੀ ਮਹਿਕਪ੍ਰੀਤ ਕੌਰ 88.38%, ਸੁਭਨੀਤ ਕੌਰ 97%, ਅਰਸ਼ਦੀਪ ਕੌਰ 85.13%, ਕਰਮਵੀਰ ਕੌਰ 96.22%, ਸਿਮਰਨਪ੍ਰੀਤ ਕੌਰ 80.29%, ਗੁਰਸ਼ਾਨ ਸਿੰਘ ਗਿੱਲ ਅਤੇ ਕੌਮਲਪ੍ਰੀਤ ਕੌਰ ਨੇ 96.13% ਅੰਕ ਲੈ ਕੇ ਸਥਾਨ ਹਾਸਿਲ ਕੀਤੇ | ਇਸ ਮੌਕੇ ਮਾਪਿਆਂ ਨੇ ਚੰਗੇ ਨਤੀਜੇ ਆਉਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੰਗੇਰੀ ਪੜ੍ਹਾਈ ਅਤੇ ਚੰਗੇ ਮਾਰਗ ਦਰਸ਼ਕ ਲਈ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ | ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਰਮਨਦੀਪ ਕੌਰ ਸੰਧੂ, ਪਿ੍ੰਸੀਪਲ ਡਾ. ਰਜਿੰਦਰ ਕਸ਼ਯਪ ਹਾਜ਼ਰ ਸਨ | ਸਕੂਲ ਮੈਨੇਜਮੈਂਟ ਕਮੇਟੀ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾ ਕੇ ਓਟ ਆਸਰਾ ਲਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |