20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

27 ਸਾਲਾਂ ਦੀ ਸੇਵਾ ਉਪਰੰਤ ਉਪ ਪਿੰ੍ਰਸੀਪਲ ਇੰਦਰਾ ਪਹੂਜਾ ਸੇਵਾ-ਮੁਕਤ

Ad Position 21
No active advertisement
ਅਜੀਤ ਡੈਸਕ 06-04-2026
ਮੰਡੀ ਕਿੱਲਿਆਂਵਾਲੀ, 5 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਉਪ ਪਿੰ੍ਰਸੀਪਲ ਇੰਦਰਾ ਪਹੂਜਾ 27 ਸਾਲਾਂ ਦੀ ਸੇਵਾ ਉਪਰੰਤ ਸੇਵਾਮੁਕਤ ਹੋ ਗਏ | ਕਾਲਜ ਵਿਚ ਵਿਦਾਇਗੀ ਸਮਾਗਮ ਕਰਵਾਇਆ ਗਿਆ | ਪਿੰ੍ਰਸੀਪਲ ਡਾ. ਐਸ.ਐਸ. ਸੰਘਾ ਨੇ ਉਨ੍ਹਾਂ ਦੀ ਸਮੁੱਚੀ ਸੇਵਾ ਨੂੰ ਕਾਬਿਲ-ਏ-ਤਾਰੀਫ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਨੇ ਕਾਲਜ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇੰਦਰਾ ਪਹੂਜਾ ਦਾ ਉੱਚ ਸਿੱਖਿਆ ਖੇਤਰ ਵਿਚ ਯੋਗਦਾਨ ਬੇਮਿਸਾਲ ਹੈ ਤੇ ਸੰਸਥਾ ਉਨ੍ਹਾਂ ਦੀ ਸੇਵਾ ਨੂੰ ਹਮੇਸ਼ਾਂ ਯਾਦ ਰੱਖੇਗੀ | ਇੰਦਰਾ ਪਹੂਜਾ ਨੇ ਕਿਹਾ ਕਿ ਉਹ ਕਾਲਜ ਵਿਚ ਮਿਲੇ ਪਿਆਰ ਅਤੇ ਸਨਮਾਨ ਨੂੰ ਕਦੇ ਨਹੀਂ ਭੁਲਾ ਸਕਣਗੇ | ਇਸ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ 'ਚ ਪ੍ਰੋ. ਪੂਨਮ, ਡਾ. ਸੁਨੀਤਾ ਸਿੰਗਲਾ, ਡਾ. ਜਗਸੀਰ ਕੌਰ, ਡਾ. ਵੀਰਪਾਲ ਕੌਰ ਅਤੇ ਡਾ. ਰੀਨਾ ਸ਼ਰਮਾ ਨੇ ਗਜ਼ਲ 'ਆਜ ਜਾਣੇ ਕੀ ਜ਼ਿਦ ਨਾ ਕਰੋ' ਅਤੇ ਗੀਤ 'ਆਗੇ ਵੀ ਜਾਣ ਨਾ ਤੂੰ' ਪੇਸ਼ ਕਰਕੇ ਮਾਹੌਲ ਖੁਸ਼ਗਵਾਰ ਬਣਾਇਆ | ਪ੍ਰੋ. ਲਖਬੀਰ ਸਿੰਘ ਨੇ ਸਵੈ-ਰਚਿਤ ਕਵਿਤਾ ਸੁਣਾਈ, ਜਦਕਿ ਹੋਰ ਅਧਿਆਪਕਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ | ਸਟਾਫ਼ ਮੈਂਬਰਾਂ ਨੇ ਉਨ੍ਹਾਂ ਨਾਲ ਬਿਤਾਏ ਯਾਦਗਾਰ ਪਲ ਸਾਂਝੇ ਕੀਤੇ ਤੇ ਵਿਦਾਇਗੀ ਸਨਮਾਨ ਪੱਤਰ ਡਾ. ਹਰਪ੍ਰੀਤ ਕੌਰ ਵਲੋਂ ਪੜਿ੍ਹਆ ਗਿਆ | ਇਸ ਮੌਕੇ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਇੰਦਰਾ ਪਹੂਜਾ ਤੇ ਉਨ੍ਹਾਂ ਦੇ ਪਤੀ ਭੁਪਿੰਦਰ ਪਹੂਜਾ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਇੰਦਰਾ ਪਹੂਜਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗੁਰਚਰਨ ਸਿੰਘ ਸਿੱਧੂ, ਕਰਨਲ ਸੁਧਾਂਸ਼ੂ ਆਰੀਆ, ਬਿਕਰਮ ਸਿੰਘ ਭੁੱਲਰ, ਹਰਪ੍ਰੀਤ ਕੌਰ ਸੰਘਾ, ਕਰਨਲ ਪੁਸ਼ਪਿੰਦਰ ਰਾਣਾ, ਸਾਈ ਬਾਦਲ ਦੇ ਡਾਇਰੈਕਟਰ ਇੰਚਾਰਜ ਜੋਗਿੰਦਰ ਕੁਮਾਰ, ਐਮ.ਪੀ ਕਾਲਜ ਡੱਬਵਾਲੀ ਦੀ ਪਿ੍ੰਸੀਪਲ ਡਾ. ਵਨੀਤਾ, ਡਾ. ਸਿਮਰਜੀਤ ਬਰਾੜ ਅਤੇ ਰਮਨ ਸਿੱਧੂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸ਼ਰਮਾ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਫਿਜ਼ਿਕਸ ਵਿਭਾਗ ਦਾ ਸ਼ਾਨਦਾਰ ਨਤੀਜਾ
Ad Position 24