ਕੋਟਕਪੂਰਾ, 19 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੇਵੀਵਾਲਾ ਨੇੜੇ ਗੁਰਦੁਆਰਾ ਸਾਹਿਬ ਨੇੜੇ ਮੌਜੂਦ ਸਨ ਤਾਂ ਦੇਵੀਵਾਲਾ ਪਿੰਡ ਦੀ ਵਲੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ | ਸੁਰਿੰਦਰਜੀਤ ਸਿੰਘ ਨੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਚੈੱਕ ਕਰਨ ਲਈ ਗੱਡੀ ਰੋਕੀ ਤਾਂ ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੇ ਦੇਖ ਕੇ ਉਕਤ ਵਿਅਕਤੀ ਘਬਰਾ ਕੇ ਕਾਹਲੀ ਨਾਲ ਪਿੱਛੇ ਵੱਲ ਪਿੰਡ ਦੇਵੀਵਾਲਾ ਵੱਲ ਤੇਜ਼ ਕਦਮੀਂ ਹੋ ਤੁਰਿਆ | ਤੁਰੇ ਜਾਂਦੇ ਨੇ ਆਪਣੇ ਪਹਿਨੀ ਹੋਈ ਨੀਲੇੇ ਰੰਗ ਦੀ ਪੈਂਟ ਦੀ ਸੱਜੀ ਜੇਬ 'ਚੋਂ ਕੱਢ ਕੇ ਕੋਈ ਚੀਜ਼ ਕਣਕ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਲੋਂ ਸੁੱਟੀ ਹੋਈ ਚੀਜ਼ ਨੇੜੇ ਹੀ ਘਾਹ 'ਤੇ ਡਿੱਗ ਪਈ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ | ਉਸ ਨੇ ਆਪਣਾ ਨਾਮ ਅੰਸ਼ਵੀਰ ਸਿੰਘ ਵਾਸੀ ਬੰਗਾਲੀ ਬਸਤੀ ਕੋਟਕਪੂਰਾ ਦੱਸਿਆ | ਤਲਾਸ਼ੀ ਦੌਰਾਨ ਉਸ ਕੋਲੋਂ 4.64 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |