27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਰਜਾਪਤ ਸਮਾਜ ਵਲੋਂ ਸੂਬਾ ਪੱਧਰੀ ਸਨਮਾਨ ਸਮਾਗਮ 'ਚ ਹੋਣਹਾਰ ਵਿਦਿਆਰਥਣਾਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-04-2026
ਜੈਤੋ, 19 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਅੱਠਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚੋਂ ਪੰਜਾਬ ਭਰ 'ਚੋਂ ਪਹਿਲਾ ਤੇ ਦੂਜਾ ਸਥਾਨ ਹਾਸਿਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾ ਤਮੰਨਾ ਪਰਜਾਪਤੀ ਤੇ ਜਸ਼ਨਦੀਪ ਕੌਰ ਨੂੰ ਸਨਮਾਨਿਤ ਕਰਨ ਲਈ ਪਰਜਾਪਤ ਸਭਾ ਜੈਤੋ ਵਲੋਂ ਕਾਲੂ ਰਾਮ ਦੀ ਬਗੀਚੀ ਜੈਤੋ ਵਿਖੇ ਸੂਬਾ ਪੱਧਰੀ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਇੰਜ. ਅਮੋਲਕ ਸਿੰਘ ਸਨ | ਜਦਕਿ ਪ੍ਰਧਾਨਗੀ ਮੰਡਲ 'ਚ ਡਾ. ਹਰੀਸ਼ ਚੰਦਰ ਪ੍ਰਧਾਨ ਨਗਰ ਕੌਂਸਲ ਜੈਤੋ, ਕਰਮ ਚੰਦ ਪੱਪੀ ਸੂਬਾਈ ਪ੍ਰਧਾਨ ਪ੍ਰਜਾਪਤੀ ਘੁੰਮਹਾਰ ਮਹਾਂਸੰਘ ਪੰਜਾਬ ਹਾਜ਼ਰ ਸਨ | ਪਰਜਾਪਤ ਸਭਾ ਜੈਤੋ ਦੇ ਪ੍ਰਧਾਨ ਬਾਬੂ ਲਾਲ ਨੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਇਸ ਸਮਾਗਮ ਵਿਚ ਪਰਜਾਪਤ ਬਰਾਦਰੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਪਹੁੰਚਣ 'ਤੇ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਵਿਧਾਇਕ ਅਮੋਲਕ ਸਿੰਘ ਨੇ ਵਿਦਿਆਰਥਣ ਤਮੰਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਪਰਜਾਪਤ ਬਰਾਦਰੀ ਨੂੰ ਵਧਾਈ ਦਿੰਦਿਆਂ ਤਮੰਨਾ ਦੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ | ਕਰਮ ਚੰਦ ਪੱਪੀ ਅਤੇ ਗੁਰਮੀਤ ਸਿੰਘ ਪਰਜਾਪਤੀ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਪ੍ਰਾਪਤੀ ਲਈ ਮਾਪਿਆਂ ਅਤੇ ਸਮੂਹ ਸਟਾਫ਼ ਦਾ ਬਹੁਤ ਵੱਡਾ ਯੋਗਦਾਨ ਹੈ | ਜਿਨ੍ਹਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ | ਮੰਚ ਸੰਚਾਲਨ ਪਿ੍ੰਸੀਪਲ ਧਮਨ ਕੁਮਾਰ ਅਤੇ ਪਵਨ ਕੁਮਾਰ ਪਰਜਾਪਤੀ ਚੀਫ ਜਨਰਲ ਸੈਕਟਰੀ ਪ੍ਰਜਾਪਤੀ ਘੁੰਮਹਾਰ ਮਹਾਂਸੰਘ ਪੰਜਾਬ ਨੇ ਕੀਤਾ | ਅੰਤ ਵਿਚ ਤਮੰਨਾ ਪਰਜਾਪਤੀ, ਜਸ਼ਨਦੀਪ ਕੌਰ ਸਮੇਤ ਮੁੱਖ ਮਹਿਮਾਨ ਅਮੋਲਕ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਦਾ ਪਰਜਾਪਤ ਸਮਾਜ ਜੈਤੋ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮÏਕੇ ਪਰਜਾਪਤ ਘੁਮਹਾਰ ਮਹਾਂਸੰਘ ਵਲੋਂ ਤਮੰਨਾ ਪ੍ਰਜਾਪਤੀ ਨੂੰ ਸਨਮਾਨ ਚਿੰਨ੍ਹ 11000 ਰੁਪਏ ਤੇ ਪਰਜਾਪਤ ਸਮਾਜ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਟਿੰਕੂ ਕੁਮਾਰ ਕੋਟਕਪੂਰਾ ਅਤੇ ਰਘਬੀਰ ਸਿੰਘ ਸਾਦਿਕ ਨੂੰ ਵੱਖਰੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਓਮ ਪ੍ਰਕਾਸ਼ ਚੇਅਰਮੈਨ ਮਲੋਟ, ਬਲਰਾਜ ਕਾਂਤੀ, ਮਨਦੀਪ ਸਿੰਘ ਮੁੰਨਾ, ਚੱਜੂਰਾਮ ਮੁਕਤਸਰ, ਨਾਰਾਇਣ ਦਾਸ ਕਾਲੀ ਫ਼ਰੀਦਕੋਟ, ਮਦਨ ਮੱਲ, ਰਵੀ ਕੁਮਾਰ ਅਬੋਹਰ, ਬਾਬੂ ਲਾਲ, ਸੰਦੀਪ ਕੁਮਾਰ, ਨਵੀਨ ਕੁਮਾਰ, ਜਗਮੀਤ ਗਿੱਦੜਬਾਹਾ, ਭਾਰਤੀ ਜੀਵਨ ਬੀਮਾ ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਜੈਤੋ, ਓਮ ਪ੍ਰਕਾਸ਼ ਬਾਘਾਪੁਰਾਣਾ, ਬੁੱਧ ਰਾਮ, ਬਾਬੂ ਲਾਲ ਸਮਾਲਸਰ, ਸਤਪਾਲ ਸਿੰਘ, ਖੁਸ਼ੀ ਰਾਮ ਚÏਧਰੀ, ਵਿਜੈ ਕੁਮਾਰ, ਚਿਮਨ ਲਾਲ ਮੋਗਾ, ਬਸੰਤ ਕੁਮਾਰ ਪਰਜਾਪਤ, ਓਮ ਪ੍ਰਕਾਸ਼ ਬਠਿੰਡਾ, ਪੂਰਨ ਚੰਦ ਤਲਵੰਡੀ, ਰਘਬੀਰ ਪਰਜਾਪਤੀ, ਗੁਰਚਰਨ ਸਿੰਘ ਬੱਗੜ, ਦੁਲੀਚੰਦ, ਸੋਨੂੰ ਕੁਮਾਰ, ਇੰਦਰਜੀਤ ਸਿੰਘ, ਸੁਰਜੀਤ ਸਿੰਘ, ਤਰਸੇਮ ਕੁਮਾਰ, ਸਤਪਾਲ ਸਾਦਿਕ, ਰਾਜ ਕੁਮਾਰ ਕਾਨਿਆਂਵਾਲੀ, ਬਾਬੂ ਲਾਲ, ਨਾਨਕ ਚੰਦ, ਰਾਮਪਾਲ ਪਾਲੀ, ਸੁਰਿੰਦਰ ਕੁਮਾਰ, ਸੁਖਦੇਵ ਰਾਮ, ਬਾਬੂ ਰਾਮ, ਹੁਕਮ ਚੰਦ ਅਤੇ ਅਜੈ ਕੁਮਾਰ ਜੈਤੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਂਡਿਆਂ ਦੀ ਦੁਕਾਨ 'ਚੋਂ ਨਕਦੀ ਤੇ ਭਾਂਡੇ ਚੋਰੀ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24