ਫ਼ਰੀਦਕੋਟ, 25 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੀ ਮੀਟਿੰਗ ਕਲੱਬ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਾਲ 2026-27 ਲਈ ਕਲੱਬ ਦੀ ਕਾਰਜਕਾਰਨੀ ਦੀ ਨਵੀਂ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਲਾਇਨ ਰਵੀ ਬਾਂਸਲ ਨੂੰ ਪ੍ਰਧਾਨ, ਲਾਇਨ ਐਡਵੋਕੇਟ ਰਾਜ ਕੁਮਾਰ ਗੁਪਤਾ ਨੂੰ ਸਕੱਤਰ, ਲਾਇਨ ਵਰਿੰਦਰ ਕੋਛੜ ਨੂੰ ਖਜ਼ਾਨਚੀ ਅਤੇ ਲਾਇਨ ਰਾਜੇਸ਼ ਧਿੰਗੜਾ ਨੂੰ ਪੀ.ਆਰ.ਓ. ਚੁਣਿਆ ਗਿਆ | ਇਸ ਮੌਕੇ ਮੈਂਬਰਾਂ ਨੇ ਨਵੀਂ ਟੀਮ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ | ਜਨਰਲ ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਬੀਤੇ ਵਰ੍ਹੇ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਪੇਸ਼ ਕਰਦਿਆਂ ਆਪਣੀ ਟੀਮ ਵਲੋਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ | ਨਵੇਂ ਚੁਣੇ ਪ੍ਰਧਾਨ ਰਵੀ ਬਾਂਸਲ ਨੇ ਕਿਹਾ ਕਿ ਉਹ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੇ ਪ੍ਰੋਗਰਾਮ, ਮਾਨਵਤਾ ਭਲਾਈ ਕਾਰਜ ਪਹਿਲ ਦੇ ਅਧਾਰ 'ਤੇ ਕਰਨ ਲਈ ਵਚਨਬੱਧ ਰਹਿਣਗੇ | ਇਸ ਮੌਕੇ ਲਾਇਨਜ਼ ਕਲੱਬਾਂ ਦੇ ਸਾਬਕਾ ਜ਼ਿਲ੍ਹਾ ਗਵਰਨਰ ਇੰਜ. ਰਾਜੀਵ ਗੋਇਲ, ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਪੀ.ਆਰ.ਓ. ਗੁਰਵਿੰਦਰ ਸਿੰਘ ਧੀਂਗੜਾ, ਡਾ.ਐਸ.ਐਸ.ਬਰਾੜ, ਜਨਿੰਦਰ ਜੈਨ, ਹਰਿੰਦਰ ਦੂਆ, ਰਵੀ ਸੇਠੀ, ਜਗਜੀਤ ਸਿੰਘ ਧਿੰਗੜਾ, ਦਿਲਦੀਪ ਸਿੰਘ ਪਟੇਲ, ਐਡਵੋਕੇਟ ਗਗਨਦੀਪ ਸਿੰਘ ਸੁਖੀਜਾ, ਡਾ.ਪੰਕਜ ਮਿੱਤਲ, ਵਿਨੋਦ ਮਿੱਤਲ, ਬਲਦੇਵ ਤੇਰੀਆ, ਡਾ. ਪ੍ਰਵੀਨ ਗੁਪਤਾ, ਇਕਬਾਲ ਘਾਰੂ, ਸਵਰਨਜੀਤ ਸਿੰਘ ਗਿੱਲ, ਡਾ. ਰਵਿੰਦਰ ਗੋਇਲ, ਡਾ. ਵਿਕਾਸ ਜਿੰਦਲ, ਸ਼ਮਸ਼ੇਰ ਸਿੰਘ ਐਸ.ਡੀ.ਓ, ਸੁਖਵੰਤ ਸਿੰਘ ਆਦਿ ਵੀ ਹਾਜ਼ਰ ਸਨ |