01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਿਜਲੀ ਮੁਲਾਜ਼ਮ ਇੰਪਲਾਇਜ਼ ਫੈੱਡਰੇਸ਼ਨ ਏਟਕ ਬਰਗਾੜੀ ਦੀ ਚੋਣ

Ad Position 21
No active advertisement
ਅਜੀਤ ਡੈਸਕ 15-05-2026
ਬਰਗਾੜੀ, 14 ਮਈ (ਲਖਵਿੰਦਰ ਸ਼ਰਮਾ)-ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਇੰਪਲਾਇਜ਼ ਫੈਡਰੇਸ਼ਨ ਏਟਕ ਸਬ ਡਵੀਜ਼ਨ ਬਰਗਾੜੀ ਦੀ ਚੋਣ ਲਈ ਅਹਿਮ ਮੀਟਿੰਗ ਹੋਈ, ਜਿਸ ਵਿਚ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਭਾਗ ਲਿਆ | ਮੀਟਿੰਗ ਵਿਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਵਿੱਤੀ ਲੇਖਾ ਜੋਖਾ ਕਰਨ ਤੋਂ ਇਲਾਵਾ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਥੇਬੰਦੀ ਦੇ ਪੰਜਾਬ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਦੀ ਦੇਖ ਰੇਖ ਹੇਠ ਇਕਾਈ ਸਬ ਡਵੀਜ਼ਨ ਬਰਗਾੜੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਕੁਲਦੀਪ ਸਿੰਘ ਬਾਬਾ, ਸੀਨੀ: ਮੀਤ ਪ੍ਰਧਾਨ ਅਜੇ ਕੁਮਾਰ, ਮੀਤ ਪ੍ਰਧਾਨ ਅਮਰੀਕ ਸਿੰਘ, ਸਕੱਤਰ ਨਵਪ੍ਰੀਤ ਰਾਜੂ ਸ਼ਰਮਾ, ਉਪ ਸਕੱਤਰ ਗੁਰਨਾਮ ਸਿੰਘ, ਖਜ਼ਾਨਚੀ ਗੁਰਵਿੰਦਰ ਸਿੰਘ, ਪ੍ਰੈਸ ਸਕੱਤਰ ਅਮਨਦੀਪ ਸਿੰਘ, ਸਲਾਹਕਾਰ ਜਸਵਿੰਦਰ ਸਿੰਘ ਨੂੰ ਚੁਣਿਆਂ ਗਿਆ | ਜਥੇਬੰਦੀ ਦੇ ਨਵੇਂ ਚੁਣੇ ਸਾਰੇ ਅਹੁਦੇਦਾਰਾਂ ਨੇ ਅਹਿਦ ਕੀਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਹਰ ਸੰਘਰਸ਼ ਨੂੰ ਮੂਹਰੇ ਹੋ ਕੇ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਫ਼ਰੀਡਮ ਫ਼ਾਈਟਰ ਅਤੇ ਉੱਤਰਾਧਿਕਾਰੀ ਸੰਸਥਾ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24