ਫ਼ਰੀਦਕੋਟ, 14 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਡਮ ਫ਼ਾਇਟਰ ਅਤੇ ਉੱਤਰਾਧਿਕਾਰੀ ਸੰਸਥਾ ਫ਼ਰੀਦਕੋਟ ਦੀ ਮੀਟਿੰਗ ਬਲਦੇਵ ਸਿੰਘ ਅਹਿਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਫ਼ਰੀਦਕੋਟ ਵਿਖੇ ਹੋਈ | ਮੀਟਿੰਗ ਉਪਰੰਤ ਸੰਸਥਾ ਦਾ ਵਫ਼ਦ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲਿਆ ਤੇ ਗੁਲਦਸਤਾ ਭੇਟ ਕੀਤਾ | ਸੰਸਥਾ ਵਲੋਂ ਉਨ੍ਹਾਂ ਨੂੰ ਬਾਬਾ ਫ਼ਰੀਦ ਜੀ ਦੀ ਨਗਰੀ ਫ਼ਰੀਦਕੋਟ ਆਉਣ 'ਤੇ ਜੀ ਆਇਆ ਆਖਿਆ ਅਤੇ ਵਿਚਾਰ ਵਟਾਂਦਰਾ ਕਰਦੇ ਹੋਏ ਉਨ੍ਹਾਂ ਨੂੰ ਸੂਰਮੇ ਅਤੇ ਨਿਧੱੜਕ ਯੋਧਿਆਂ ਦੀਆਂ ਯਾਦਗਾਰੀ ਤਸਵੀਰਾਂ ਬਾਰੇ ਦੱਸਿਆ ਗਿਆ | ਇਸ ਮੌਕੇ ਗੁਰਚਰਨ ਸਿੰਘ ਢਿੱਲੋਂ ਬਰਗਾੜੀ ਸੀਨੀਅਰ ਮੀਤ ਪ੍ਰਧਾਨ, ਸਤਪਾਲ ਸਿੰਘ ਜਨਰਲ ਸਕੱਤਰ, ਗੁਰਦੇਵ ਸਿੰਘ ਖ਼ਜ਼ਾਨਚੀ, ਡਾ. ਕਿ੍ਸ਼ਨ ਕੁਮਾਰ ਸਰਪ੍ਰਸਤ, ਹਰਨੇਕ ਸਿੰਘ ਦੇਸ਼ ਪ੍ਰੇ੍ਰਮੀ ਕੋਹਾਰਵਾਲਾ ਮੁੱਖ ਸਲਾਹਕਾਰ, ਸਿਮਰਜੀਤ ਸਿੰਘ ਗੋਲੇਵਾਲਾ, ਸਿਮਰਜੀਤ ਸਿੰਘ ਘੁਗਿਆਣਾ, ਪ੍ਰੇਮ ਸਿੰਘ ਬੇਗੂਵਾਲਾ, ਸੁਖਚੈਨ ਸਿੰਘ ਨੰਬਰਦਾਰ ਮਾਨੀਵਾਲਾ, ਪੂਰਨ ਸਿੰਘ ਔਲਖ ਆਦਿ ਹਾਜ਼ਰ ਸਨ |