30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਗਿਆਨ ਅੰਜਨ ਸਮਰ ਕੈਂਪ ਦੀ ਸ਼ੁਰੂਆਤ ਕੀਤੀ

Ad Position 21
No active advertisement
ਅਜੀਤ ਡੈਸਕ 03-06-2026
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗਿਆਨ ਅੰਜਨ ਸਮਰ ਕੈਂਪ ਦੀ ਸ਼ੁਰੂਆਤ ਹੋਈ, ਜਿਸ ਵਿਚ ਤਕਰੀਬਨ 80 ਵਿਦਿਆਰਥੀਆਂ ਨੇ ਭਾਗ ਲਿਆ | ਸਭ ਤੋਂ ਪਹਿਲਾਂ ਬੱਚਿਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਉਸ ਤੋਂ ਬਾਅਦ ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਰਮਨਦੀਪ ਸਿੰਘ ਤੇ ਸਰਬਜੋਤ ਕੌਰ ਵਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ | ਸਟੇਜ ਸੰਚਾਲਨ ਦੀ ਭੂਮਿਕਾ ਭਾਈ ਗਗਨਦੀਪ ਸਿੰਘ ਨੇ ਨਿਭਾਈ | ਕੈਂਪ ਦੌਰਾਨ ਕਰਮਜੀਤ ਸਿੰਘ ਸਮਾਘ ਸੇਵਾ ਮੁਕਤ ਪਿ੍ੰਸੀਪਲ, ਅੰਮਿ੍ਤਪਾਲ ਸਿੰਘ ਧੀਰ, ਸੁਖਦਰਸ਼ਨ ਸਿੰਘ ਬੇਦੀ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਕੁਲਦੀਪ ਸਿੰਘ, ਰਮਨਦੀਪ ਸਿੰਘ, ਹਰਜੋਤ ਸਿੰਘ, ਅਮਰੀਕ ਸਿੰਘ, ਤਜਿੰਦਰ ਸਿੰਘ, ਰਜਿੰਦਰ ਸਿੰਘ, ਜਸਦੀਪ ਸਿੰਘ, ਸਾਹਿਬ ਸਿੰਘ, ਗਗਨਦੀਪ ਸਿੰਘ, ਸਰਬਜੋਤ ਕੌਰ, ਹਰਪਿੰਦਰ ਕੌਰ, ਹਰਿੰਦਰ ਕੌਰ, ਗੁਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅਖ਼ੀਰ ਵਿਚ ਸਾਰੇ ਹੀ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ | ਇਹ ਸਮਰ ਕੈਂਪ 10 ਜੂਨ ਤੱਕ ਚੱਲੇਗਾ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਜਸ਼ਨ ਕੁਮਾਰ ਦਾ ਰੋਲਰ ਹਾਕੀ ਸਕੇਟਿੰਗ 'ਚ ਪਹਿਲਾ ਸਥਾਨ ਅਗਲੀ ਖ਼ਬਰ ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਵਰਕਸ਼ਾਪ ਕਰਵਾਈ
Ad Position 24