ਗਿੱਦੜਬਾਹਾ, 2 ਜੂਨ (ਪਰਮਜੀਤ ਸਿੰਘ ਥੇੜ੍ਹੀ)-ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਥੇਹੜੀ ਵਿਖੇ 'ਇੰਕਲੂਸਿਵ ਐਜੂਕੇਸ਼ਨ (ਸਮਾਵੇਸ਼ੀ ਸਿੱਖਿਆ)' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਸਮਾਵੇਸ਼ੀ ਸਿੱਖਿਆ ਦੇ ਸਿਧਾਂਤਾਂ, ਰਣਨੀਤੀਆਂ ਤੇ ਕਲਾਸ ਰੂਮ ਵਿਚ ਇਸ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਬਾਰੇ ਜਾਣੂ ਕਰਵਾਉਣਾ ਸੀ | ਵਰਕਸ਼ਾਪ ਦੇ ਰਿਸੋਰਸ ਪਰਸਨ ਡਾ. ਅਜੈ ਖੋਸਲਾ ਅਤੇ ਪਿ੍ਯੰਕਾ ਬਰਾੜ ਸਨ | ਡਾ. ਅਜੈ ਖੋਸਲਾ ਅਤੇ ਪਿ੍ਯੰਕਾ ਬਰਾੜ ਨੇ ਆਪਣੇ ਤਜ਼ਰਬੇ ਤੇ ਗਿਆਨ ਰਾਹੀਂ ਅਧਿਆਪਕਾਂ ਨੂੰ ਸਮਾਵੇਸ਼ੀ ਸਿੱਖਿਆ ਦੀ ਮਹੱਤਤਾ, ਵਿਭਿੰਨ ਸਿੱਖਣ ਦੀਆਂ ਲੋੜਾਂ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਤੇ ਇਕ ਸਹਿਯੋਗੀ ਸਿੱਖਣ ਵਾਲਾ ਵਾਤਾਵਰਣ ਸਿਰਜਣ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਦੌਰਾਨ ਵੱਖ-ਵੱਖ ਗਤੀਵਿਧੀਆਂ, ਚਰਚਾਵਾਂ ਅਤੇ ਪ੍ਰਯੋਗਿਕ ਉਦਾਹਰਨਾਂ ਰਾਹੀਂ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸਾਹਿਤ ਕੀਤਾ ਗਿਆ | ਪਿ੍ੰਸੀਪਲ ਮੋਨਿਕਾ ਸ਼ਰਮਾ ਨੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਅਜਿਹੇ ਸਿੱਖਿਆਤਮਕ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ |