16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਜਲੀ ਦੇ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਧਰਨਾ

ਕੋਟਕਪੂਰਾ, 16 ਸਤੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ, ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੂਰੇ ਪੰਜਾਬ ਦੇ ਪ੍ਰਸ਼ਾਸਨਿਕ ਦਫ਼ਤਰਾਂ ਨਜ਼ਦੀਕ ਬਿਜਲੀ ਦੇ ਕੱਟਾਂ ਨੂੰ ਲੈ ਕੇ ਧਰਨੇ ਦੇਣ ਤਿਹਤ ਅੱਜ ਕੋਟਕਪੂਰਾ ਵਿਖੇ ਸਥਾਨਕ ਪ੍ਰਸ਼ਾਸਨਿਕ ਦਫ਼ਤਰ ਨੇੜੇ ਰੋਸ ਧਰਨਾ ਲਗਾਇਆ ਗਿਆ ਜਿਸ ਦੀ ਅਗਵਾਈ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕੀਤੀ। ਸ: ਬਰਾੜ ਨੇ ਕਿਹਾ ਕਿ ਜਦ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਤਾਂ ਸੂਬੇ ਵਿਚ ਬਿਜਲੀ ਨਿਰਵਿਘਣ ਕਿਸਾਨਾਂ, ਇੰਡਸਟਰੀਆਂ ਅਤੇ ਆਮ ਲੋਕਾਂ ਨੂੰ ਮਿਲਦੀ ਰਹੀ ਪਰ ਮੌਜੂਦਾ ਸਰਕਾਰ ਵਿਚ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਵੀ ਪੂਰੇ ਅੱਠ ਘੰਟੇ ਬਿਜਲੀ ਨਹੀਂ ਮਿਲ ਰਹੀ ਜਦ ਇੰਡਸਟਰੀਅਲ ਖੇਤਰ ਵੀ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੈ।

Ad Position 21
No active advertisement
ਅਜੀਤ ਡੈਸਕ 17-09-2026
ਕੋਟਕਪੂਰਾ, 16 ਸਤੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ, ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੂਰੇ ਪੰਜਾਬ ਦੇ ਪ੍ਰਸ਼ਾਸਨਿਕ ਦਫ਼ਤਰਾਂ ਨਜ਼ਦੀਕ ਬਿਜਲੀ ਦੇ ਕੱਟਾਂ ਨੂੰ ਲੈ ਕੇ ਧਰਨੇ ਦੇਣ ਤਿਹਤ ਅੱਜ ਕੋਟਕਪੂਰਾ ਵਿਖੇ ਸਥਾਨਕ ਪ੍ਰਸ਼ਾਸਨਿਕ ਦਫ਼ਤਰ ਨੇੜੇ ਰੋਸ ਧਰਨਾ ਲਗਾਇਆ ਗਿਆ ਜਿਸ ਦੀ ਅਗਵਾਈ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕੀਤੀ। ਸ: ਬਰਾੜ ਨੇ ਕਿਹਾ ਕਿ ਜਦ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਤਾਂ ਸੂਬੇ ਵਿਚ ਬਿਜਲੀ ਨਿਰਵਿਘਣ ਕਿਸਾਨਾਂ, ਇੰਡਸਟਰੀਆਂ ਅਤੇ ਆਮ ਲੋਕਾਂ ਨੂੰ ਮਿਲਦੀ ਰਹੀ ਪਰ ਮੌਜੂਦਾ ਸਰਕਾਰ ਵਿਚ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਵੀ ਪੂਰੇ ਅੱਠ ਘੰਟੇ ਬਿਜਲੀ ਨਹੀਂ ਮਿਲ ਰਹੀ ਜਦ ਇੰਡਸਟਰੀਅਲ ਖੇਤਰ ਵੀ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੈ। ਸਾਬਕਾ ਵਿਧਾਇਕ ਨੇ ਦੱਸਿਆ ਕਿ ਮੌਜੂਦਾ ਸਰਕਾਰ ਸਿਰਫ਼ ਦਾਅਵਿਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਧਰਨੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਅਨੂ ਪ੍ਰਤਾਪ ਸਿੰਘ ਬਰਾੜ, ਬੀਬੀ ਮਨਜੀਤ ਕੌਰ ਨੰਗਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ, ਜਸਪਾਲ ਸਿੰਘ ਮੌੜ ਸਾਬਕਾ ਚੇਅਰਮੈਨ, ਰਣਜੀਤ ਸਿੰਘ ਸਿੱਧੂ, ਨਰਿੰਦਰ ਸਿੰਘ ਨਿੰਦਾ, ਕੁਲਦੀਪ ਸਿੰਘ ਹਰੀਨੌ ਮੀਤ ਪ੍ਰਧਾਨ, ਰਣਜੀਤ ਸਿੰਘ ਠਾੜਾ, ਪ੍ਰਤਾਪ ਸਿੰਘ ਨੰਗਲ, ਜਸਕਰਨ ਸਿੰਘ ਬੋਹੜ, ਕਰਤਾ ਸਿੰਘ ਮਚਾਕੀ, ਸਬਦਲ ਸਿੰਘ ਹਰੀਨੌ ਸਾਬਕਾ ਚੇਅਰਮੈਨ, ਕੁਲਬੀਰ ਸਿੰਘ, ਬੌਬੀ ਸੰਧੂ, ਸੁਖਮੰਦਰ ਸਿੰਘ ਟੀਟੂ ਨੰਬਰਦਾਰ, ਗੁਰਪਾਲ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ ਹਰੀਨੌ ਸਰਕਲ ਪ੍ਰਧਾਨ ਯੂਥ ਵਿੰਗ ਜ਼ੋਨ ਵਾੜਾ ਦਰਾਕਾ, ਟੀਟੀ ਸਿੰਘ, ਰੂਪ ਸਿੰਘ ਪੰਚ, ਕੁਲਵੰਤ ਸਿੰਘ ਸਾਬਕਾ ਫ਼ੌਜੀ, ਪਰਮਿੰਦਰ ਸਿੰਘ ਪਿੰਦਾ, ਹਰਮਨਪ੍ਰੀਤ ਸਿੰਘ, ਕੁਲਬੀਰ ਸਿੰਘ ਸਾਬਕਾ ਫ਼ੌਜੀ, ਗੁਰਮੁਖ ਸਿੰਘ ਭੁੱਲਰ, ਕੁਲਦੀਪ ਸਿੰਘ ਕੋਟਸੁਖੀਆ ਸਾਬਕਾ ਸਰਪੰਚ, ਅਕਲੇਸ਼ ਬਰਾੜ ਸਰਪੰਚ, ਨਾਹਰ ਸਿੰਘ ਮਚਾਕੀ ਸਰਕਲ ਪ੍ਰਧਾਨ, ਹੈਪੀ ਖਾਰਾ, ਜਗਸੀਰ ਸਿੰਘ ਸ਼ੀਰਾ, ਲੱਬੀ ਸਹੋਤਾ, ਅੰਮ੍ਰਿਤਪਾਲ ਸਿੰਘ, ਬਲਵੀਰ ਸਿੰਘ ਰੰਧਾਵਾ, ਹੈਪੀ ਬਰਾੜ ਚੱਕ ਕਲਿਆਣ, ਮੇਹਰ ਸਿੰਘ ਰੱਤੀਰੋੜੀ, ਲਾਲੀ ਲਾਇਲਪੁਰੀ, ਹਰਤੇਜ ਬਰਾੜ ਸਾਬਕਾ ਸਰਪੰਚ, ਲਾਲਜੀਤ ਢਿੱਲੋਂ, ਸੁਰਜੀਤ ਜ਼ੈਲਦਾਰ, ਹੁਸ਼ਿਆਰ ਸਿੰਘ ਹਰੀਨੌ, ਸੁਰਜੀਤ ਜ਼ੈਲਦਾਰ, ਜਤਿੰਦਰ ਸਿੰਘ ਸ਼ਨੀ ਸਾਬਕਾ ਸਰਪੰਚ, ਜਗਰੂਪ ਰਿਟਾ. ਇੰਸਪੈਕਟਰ, ਸਮੇਤ ਹੋਰ ਵੀ ਪਾਰਟੀ ਵਰਕਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਕੋਟਕਪੂਰਾ ’ਚ ਸੜਕਾਂ ’ਤੇ ਲੱਗੀਆਂ ਫੜ੍ਹੀਆਂ ਰੇਹੜੀਆਂ ਤੋਂ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਅਕਾਲੀ ਦਲ ਬਾਦਲ ਨੇ ਬਿਜਲੀ ਸੰਕਟ ਨੂੰ ਲੈ ਕੇ ਸਾਦਿਕ ’ਚ ਲਗਾਇਆ ਧਰਨਾ
Ad Position 24