ਅਨਾਜ ਮੰਡੀ ਕੋਟਕਪੂਰਾ ’ਚ ਸੜਕਾਂ ’ਤੇ ਲੱਗੀਆਂ ਫੜ੍ਹੀਆਂ ਰੇਹੜੀਆਂ ਤੋਂ ਰਾਹਗੀਰ ਪ੍ਰੇਸ਼ਾਨ
ਕੋਟਕਪੂਰਾ, 16 ਸਤੰਬਰ (ਰਿੰਕੂ ਮਲਹੋਤਰਾ)-ਸ਼ਹਿਰ ਦੀ ਮੁੱਖ ਅਨਾਜ ਮੰਡੀ ਅਧੀਨ ਆਉਂਦੀ ਸਬਜ਼ੀ ਮੰਡੀ ਵਿਚ ਸੜਕਾਂ ’ਤੇ ਲੱਗਦੀਆਂ ਫੜੀਆਂ ਰੇਹੜੀਆਂ ਤੋਂ ਰਾਹਗੀਰ ਪ੍ਰੇਸ਼ਾਨ ਹਨ, ਮੰਡੀ ਵਿਚ ਫ਼ਸਲਾਂ ਵੇਚਣ ਲਈ ਲੈ ਕੇ ਆਉਂਦੇ ਕਿਸਾਨਾਂ ਨੂੰ ਵੀ ਆਪਣੇ ਵਾਹਨ ਲੰਘਾਉਣੇ ਔਖੇ ਹੋ ਜਾਂਦੇ ਹਨ, ਜਿਸ ਕਾਰਨ ਅਨੇਕਾਂ ਵਾਰ ਜਾਮ ਲੱਗਣ ਕਾਰਨ ਵਹੀਕਲਾਂ ਦਾ ਆਪਸ ਵਿਚ ਵੱਜਣ ਨਾਲ ਹੱਥੋ ਪਾਈ ਤੱਕ ਦੀ ਨੌਬਤ ਆ ਜਾਂਦੀ ਹੈ। ਇਸ ਮਸਲੇ ਪ੍ਰਤੀ ਸਮੇਂ ਦੀਆਂ ਸਰਕਾਰਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈ, ਜਿਸ ਕਾਰਨ ਫੜੀਆਂ, ਰੇਹੜੀਆਂ ਤੇ ਸਬਜ਼ੀਆਂ, ਫਲ ਫਰੂਟ ਵੇਚਣ ਵਾਲੇ ਸੜਕਾਂ ਜਾਮ ਕਰਦੇ ਅਕਸਰ ਵੇਖੇ ਜਾ ਸਕਦੇ ਹਨ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਆਲਮ ਬਣਦੇ ਹਨ।
ਕੋਟਕਪੂਰਾ, 16 ਸਤੰਬਰ (ਰਿੰਕੂ ਮਲਹੋਤਰਾ)-ਸ਼ਹਿਰ ਦੀ ਮੁੱਖ ਅਨਾਜ ਮੰਡੀ ਅਧੀਨ ਆਉਂਦੀ ਸਬਜ਼ੀ ਮੰਡੀ ਵਿਚ ਸੜਕਾਂ ’ਤੇ ਲੱਗਦੀਆਂ ਫੜੀਆਂ ਰੇਹੜੀਆਂ ਤੋਂ ਰਾਹਗੀਰ ਪ੍ਰੇਸ਼ਾਨ ਹਨ, ਮੰਡੀ ਵਿਚ ਫ਼ਸਲਾਂ ਵੇਚਣ ਲਈ ਲੈ ਕੇ ਆਉਂਦੇ ਕਿਸਾਨਾਂ ਨੂੰ ਵੀ ਆਪਣੇ ਵਾਹਨ ਲੰਘਾਉਣੇ ਔਖੇ ਹੋ ਜਾਂਦੇ ਹਨ, ਜਿਸ ਕਾਰਨ ਅਨੇਕਾਂ ਵਾਰ ਜਾਮ ਲੱਗਣ ਕਾਰਨ ਵਹੀਕਲਾਂ ਦਾ ਆਪਸ ਵਿਚ ਵੱਜਣ ਨਾਲ ਹੱਥੋ ਪਾਈ ਤੱਕ ਦੀ ਨੌਬਤ ਆ ਜਾਂਦੀ ਹੈ। ਇਸ ਮਸਲੇ ਪ੍ਰਤੀ ਸਮੇਂ ਦੀਆਂ ਸਰਕਾਰਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈ, ਜਿਸ ਕਾਰਨ ਫੜੀਆਂ, ਰੇਹੜੀਆਂ ਤੇ ਸਬਜ਼ੀਆਂ, ਫਲ ਫਰੂਟ ਵੇਚਣ ਵਾਲੇ ਸੜਕਾਂ ਜਾਮ ਕਰਦੇ ਅਕਸਰ ਵੇਖੇ ਜਾ ਸਕਦੇ ਹਨ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਆਲਮ ਬਣਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਨਾਜ ਮੰਡੀ ਵਿਚ ਫਲ ਫਰੂਟ ਵੇਚਣ ਵਾਲਿਆਂ ਲਈ ਮੌਜੂਦਾ ਸਰਕਾਰ ਨੇ ਵੀ ਇਕ ਪ੍ਰਪੋਜਲ ਤਿਆਰ ਕੀਤੀ ਹੈ, ਜਿਸ ਵਿਚ ਥੜੇ ਬਣਾ ਕੇ ਉੱਪਰ ਛਾਂ ਵਾਲੀ ਸ਼ੈੱਡ ਬਣਾਉਣ ਲਈ ਤਿਆਰੀ ਕੀਤੀ ਜਾ ਰਹੀ, ਪਰ ਉਸ ਤੇ ਹਾਲੇ ਤੱਕ ਕੋਈ ਬੂਰ ਨਹੀਂ ਪਿਆ ਹੈ। ਦੂਜੇ ਪਾਸੇ ਰੇਹੜੀ, ਫੜੀ ਵਾਲਿਆਂ ਠੇਕੇਦਾਰਾਂ ਨੂੰ ਦਿੱਤੇ ਸਾਲ ਦੇ ਠੇਕੇ ਅਧੀਨ ਪਰਚੀ ਵੀ ਕੱਟੀ ਜਾਂਦੀ ਹੈ ਪਰ ਸਹੂਲਤਾਵਾਂ ਦੀ ਘਾਟ ਹੋਣ ਕਰਕੇ ਮੀਂਹ ਕਣੀ ਸਮੇਂ ਸੜਕਾਂ ’ਤੇ ਫੜੀਆਂ ਲੱਗੀਆਂ ਹੁੰਦੀਆਂ ਹਨ। ਇਸ ਸਬੰਧੀ ਮਾਰਕੀਟ ਕਮੇਟੀ ਕੋਟਕਪੁਰਾ ਦੇ ਸਬਜ਼ੀ ਮੰਡੀ ਸੁਪਰਵਾਈਜ਼ਰ ਅਮਿਤੋਜ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੜਕਾਂ ’ਤੋਂ ਰੇਹੜੀਆਂ ਫੜੀਆਂ ਹਟਾਉਣ ਲਈ ਕਾਰਵਾਈ ਤੇਜ਼ ਕੀਤੀ ਜਾਵੇਗੀ ਅਤੇ ਜਲਦ ਹੀ ਇਨ੍ਹਾਂ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ।