11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਲੰਬੀ ਹਲਕੇ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਵਧਾਈ ਕਿਸਾਨਾਂ ਦੀ ਫ਼ਿਕਰਮੰਦੀ ਨਰਮੇ ਅਤੇ ਡਿੱਗੇ ਝੋਨੇ ਨੂੰ ਨੁਕਸਾਨ ਦਾ ਖ਼ਦਸ਼ਾ

ਮੰਡੀ ਕਿੱਲਿਆਂਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਆਸੀ ਹਲਕੇ ’ਚ ਅੱਜ ਤੇਜ਼ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ । ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛਣ ਦੀਆਂ ਰਿਪੋਰਟਾਂ ਹਨ।

Ad Position 21
No active advertisement
ਅਜੀਤ ਡੈਸਕ 12-10-2026
ਮੰਡੀ ਕਿੱਲਿਆਂਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਆਸੀ ਹਲਕੇ ’ਚ ਅੱਜ ਤੇਜ਼ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ । ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛਣ ਦੀਆਂ ਰਿਪੋਰਟਾਂ ਹਨ। ਚੁਗਾਈ ਅਧੀਨ ਨਰਮੇ ਨੂੰ ਵੀ ਨੁਕਸਾਨ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਹਲਕੇ ’ਚ ਕਰੀਬ 13 ਐਮ.ਐਮ. ਮੀਂਹ ਦਰਜ ਕੀਤਾ ਗਿਆ ਹੈ। ਮਾਰਕਿਟ ਕਮੇਟੀ ਕਿੱਲਿਆਂਵਾਲੀ ਦੇ ਸੂਤਰਾਂ ਮੁਤਾਬਕ ਹਲਕੇ ਦੀਆਂ ਮੰਡੀਆਂ ਵਿਚ ਕਰੀਬ 7-9 ਸੌ ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਮੰਡੀ ਕਿੱਲਿਆਂਵਾਲੀ ਦੇ ਇਲਾਵਾ ਬਾਕੀ ਸਾਰੇ ਖ਼ਰੀਦ ਕੇਂਦਰਾਂ ਵਿਚ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਕੁਦਰਤ ਦੇ ਰਹਿਮੋ-ਕਰਮ ਉਪਰ ਹੈ। ਤਾਜ਼ਾ ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਫ਼ਸਲ ਦੀ ਕਟਾਈ ਪਛੜਨ ਅਤੇ ਝਾੜ ਘਟਣ ਦਾ ਖ਼ਦਸ਼ਾ ਹੈ। ਖੇਤੀ ਮਾਹਰਾਂ ਮੁਤਾਬਿਕ ਪਿੰਡ ਕਿੱਲਿਆਂਵਾਲੀ, ਵੜਿੰਗ ਖੇੜਾ, ਫੱਤਾਕੇਰਾ, ਭੁੱਲਰਵਾਲਾ ਅਤੇ ਫ਼ਤੂਹੀਖੇੜਾ ਸਮੇਤ ਕਈ ਪਿੰਡਾਂ ਵਿਚ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਅਨੁਸਾਰ ਪਹਿਲਾਂ ਚੁਗੇ ਨਰਮੇ ਦਾ ਬਚਾਅ ਹੋ ਗਿਆ ਹੈ, ਪਰ ਅਜੇ ਚੁਗੇ ਤੋਂ ਬਕਾਇਆ ਪਏ ਨਰਮੇ ’ਚ ਮੀਂਹ ਦਾ ਪਾਣੀ ਭਰ ਗਿਆ ਹੈ। ਨਰਮੇ ਦੀ ਫ਼ਸਲ ਜ਼ਿਆਦਾ ਨਮੀ ਨਹੀਂ ਸਹਾਰਦੀ। ਧੁੱਪ ਨਿਕਲਣ ਮਗਰੋਂ ਨਰਮੇ ਦੇ ਕਾਲੇ ਪੈਣ ਅਤੇ ਫੰਗਸ ਸਮੇਤ ਹੋਰ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ। ਵਿਭਾਗੀ ਸੂਤਰਾਂ ਮੁਤਾਬਿਕ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਝੋਨਾ ਜ਼ਮੀਨ ’ਤੇ ਵਿਛ ਗਿਆ ਹੈ। ਖੜ੍ਹੀ ਫ਼ਸਲ ਦਾ ਬਚਾਅ ਰਹਿਣ ਦੀ ਉਮੀਦ ਹੈ, ਪਰ ਡਿੱਗੇ ਝੋਨੇ ਦੇ ਦਾਣੇ ਪਾਣੀ ਵਿਚ ਰਹਿਣ ਕਾਰਨ ਪਿਚਕ ਸਕਦੇ ਹਨ ਜਾਂ ਕਾਲੇ ਪੈ ਸਕਦੇ ਹਨ। ਇਸ ਨਾਲ ਝਾੜ ਤੇ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਡਿੱਗੇ ਝੋਨੇ ਦੀ ਕਟਾਈ ਵਿਚ ਵੀ ਕੰਬਾਈਨ ਦਾ ਖ਼ਰਚਾ ਵਧਣ ਅਤੇ ਦਾਣੇ ਝੜਨ ਕਾਰਨ ਕਿਸਾਨਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਮੁਤਾਬਕ ਲੰਬੀ ਬਲਾਕ ਵਿਚ ਕਰੀਬ 5000 ਏਕੜ ਰਕਬੇ ’ਤੇ ਹਾਈਬ੍ਰਿਡ ਝੋਨਾ ਲੱਗਿਆ ਹੋਇਆ ਹੈ। ਇਸ ਦਾ ਤਣਾ ਕਮਜ਼ੋਰ ਹੋਣ ਕਾਰਨ ਮੀਂਹ ਤੇ ਹਵਾ ਨਾਲ ਫ਼ਸਲ ਵੱਧ ਡਿੱਗੀ ਹੈ। ਇਸ ਦੇ ਮੁਕਾਬਲੇ ਪਛੇਤੀ ਕਿਸਮ ਮੁੱਛਲ (1401) ਅਤੇ ਮਸ਼ੀਨਾਂ ਨਾਲ ਸਿੱਧੀ ਬਿਜਾਈ (ਡੀ.ਐਸ.ਆਰ.) ਵਾਲੇ ਝੋਨੇ ਦਾ ਕਾਫ਼ੀ ਹੱਦ ਤੱਕ ਬਚਾਅ ਰਿਹਾ ਹੈ। ਪਿੰਡ ਵੜਿੰਗ ਖੇੜਾ, ਮਿੱਡੂਖੇੜਾ, ਫੱਤਾਕੇਰਾ, ਹਾਕੂਵਾਲਾ, ਘੁਮਿਆਰਾ, ਕੱਖਾਂਵਾਲੀ, ਰੋੜਾਂਵਾਲੀ ਅਤੇ ਫ਼ਤੂਹੀਖੇੜਾ ਵਿੱਚ ਸਿੱਧੀ ਬਿਜਾਈ ਵਾਲਾ ਝੋਨਾ ਮਜ਼ਬੂਤ ਜੜ੍ਹਾਂ ਕਾਰਨ ਡਿੱਗਣ ਤੋਂ ਬਚਿਆ ਰਿਹਾ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਜ਼ਮੀਨੀ ਵੱਧ ਜਾ ਕੇ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ’ਚ ਪਾਇਆ, ਕਈ ਥਾਈਂ ਝੋਨਾ ਜ਼ਮੀਨ ’ਤੇ ਵਿਛਿਆ ਅਗਲੀ ਖ਼ਬਰ ਪਹਿਲੇ ਨਵਰਾਤਰੇ ਮੌਕੇ ਮਾਤਾ ਸ਼ੈਲ ਪੁੱਤਰੀ ਦਾ ਪੂਜਨ ਕੀਤਾ
Ad Position 24