11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ’ਚ ਪਾਇਆ, ਕਈ ਥਾਈਂ ਝੋਨਾ ਜ਼ਮੀਨ ’ਤੇ ਵਿਛਿਆ

ਗਿੱਦੜਬਾਹਾ, 11 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਵਿਚ ਵਿਚ ਅੱਜ ਸਵੇਰੇ ਬੇਮੌਸਮੀ ਪਈ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਈ ਥਾਵਾਂ ’ਤੇ ਬਾਰਿਸ਼ ਦੌਰਾਨ ਚੱਲੀ ਤੇਜ਼ ਹਨੇਰੀ ਨੇ ਝੋਨਾ ਜ਼ਮੀਨ ’ਤੇ ਵਿਛਾ ਦਿੱਤਾ ਹੈ, ਜਿਸ ਨਾਲ ਹੁਣ ਝੋਨੇ ਦੀ ਕਟਾਈ ਪੱਛੜਨ ਦੇ ਆਸਾਰ ਬਣ ਗਏ ਹਨ।

Ad Position 21
No active advertisement
ਅਜੀਤ ਡੈਸਕ 12-10-2026
ਗਿੱਦੜਬਾਹਾ, 11 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਵਿਚ ਵਿਚ ਅੱਜ ਸਵੇਰੇ ਬੇਮੌਸਮੀ ਪਈ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਈ ਥਾਵਾਂ ’ਤੇ ਬਾਰਿਸ਼ ਦੌਰਾਨ ਚੱਲੀ ਤੇਜ਼ ਹਨੇਰੀ ਨੇ ਝੋਨਾ ਜ਼ਮੀਨ ’ਤੇ ਵਿਛਾ ਦਿੱਤਾ ਹੈ, ਜਿਸ ਨਾਲ ਹੁਣ ਝੋਨੇ ਦੀ ਕਟਾਈ ਪੱਛੜਨ ਦੇ ਆਸਾਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਹਲਕੇ ਭਰ ਵਿਚ ਬਾਰਿਸ਼ ਨਾ ਪੈਣ ਕਾਰਨ ਕਿਸਾਨਾਂ ਵਲੋਂ ਝੋਨੇ ਦੀ ਫ਼ਸਲ ਨੂੰ ਸੰਭਾਲਣ ਵਿਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਅੱਤ ਦੀ ਗਰਮੀ ਵਿਚ ਝੋਨੇ ਦੀ ਫ਼ਸਲ ਨੂੰ ਵਧਣ-ਫੁੱਲਣ ਲਈ ਸਮੇਂ-ਸਮੇਂ ’ਤੇ ਲੋੜ ਅਨੁਸਾਰ ਬਾਰਿਸ਼ ਦਾ ਹੋਣਾ ਅਤੀ ਜ਼ਰੂਰੀ ਸੀ। ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਸੀ ਕਿ ਸਮੇਂ ਸਿਰ ਬਾਰਿਸ਼ ਦਾ ਨਾ ਪੈਣਾ ਝੋਨੇ ਦੇ ਝਾੜ ’ਤੇ ਮਾੜਾ ਅਸਰ ਪਵੇਗਾ। ਹੁਣ ਪਛੇਤਾ ਝੋਨਾ ਪੱਕ ਕੇ ਤਿਆਰ ਹੋ ਰਿਹਾ ਹੈ ਤੇ ਧੀਮੀ ਗਤੀ ਨਾਲ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਨਰਮਾ ਵੀ ਪੱਕ ਗਿਆ ਹੈ ਕਿ ਤੇ ਨਰਮੇ ਦੀ ਚੁਗਾਈ ਸ਼ੁਰੂ ਹੋ ਗਈ ਹੈ। ਅਚਾਨਕ ਦੇਰ ਰਾਤ ਤੋਂ ਮੌਸਮ ਨੇ ਅਜਿਹੀ ਕਰਵਟ ਲਈ ਕਿ ਸਵੇਰ ਵੇਲੇ ਬਾਰਿਸ਼ ਲੈਣ ਲੱਗ ਪਈ ਜਿਸ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਜਿਸ ਕਰਕੇ ਅਗੇਤਾ ਭਰਵਾਂ ਝੋਨਾ ਅਨੇਕਾਂ ਥਾਵਾਂ ’ਤੇ ਜ਼ਮੀਨ ’ਤੇ ਵਿਛ ਗਿਆ ਹੈ। ਖਿੜਿਆ ਹੋਇਆ ਨਰਮਾ ਵੀ ਨੁਕਸਾਨਿਆ ਗਿਆ। ਪਿੰਡ ਗੁਰੂਸਰ ਦੇ ਕਿਸਾਨ ਰਣਜੀਤ ਸਿੰਘ ਗਿੱਲ, ਜਗਮੀਤ ਸਿੰਘ, ਅੱਛਰ ਸਿੰਘ ਦਾ ਕਹਿਣਾ ਸੀ ਕਿ ਰਾਤ ਤੋਂ ਹੀ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਇਸ ਦੌਰਾਨ ਪਈ ਬਾਰਿਸ਼ ਨੇ ਪੱਕਿਆ ਹੋਇਆ ਝੋਨਾ ਜ਼ਮੀਨ ’ਤੇ ਵਿਛਾ ਦਿੱਤਾ ਹੈ। ਕਿਸਾਨਾ ਦਾ ਕਹਿਣਾ ਸੀ ਕਿ ਹੁਣ ਬੇਮੌਸਮੀ ਬਾਰਿਸ਼ ਨਾਲ ਜ਼ਮੀਨ ’ਤੇ ਵਿਛੇ ਝੋਨੇ ਦੇ ਝਾੜ ’ਤੇ ਮਾੜਾ ਅਸਰ ਪਵੇਗਾ। ਪਹਿਲਾ ਹੀ ਅੱਤ ਦੀ ਪਈ ਗਰਮੀ ਵਿਚ ਝੋਨੇ ਨੇ ਵਾਧਾ ਨਹੀਂ ਕੀਤਾ ਅਤੇ ਝਾੜ ਵਿਚ ਕਮੀ ਆਉਣ ਦੇ ਆਸਾਰ ਬਣ ਗਏ। ਹੁਣ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ। ਪਿੰਡ ਥਰਾਜਵਾਲਾ ਦੇ ਕਿਸਾਨ ਕੁਲਦੀਪ ਸਿੰਘ, ਹਰਚਰਨ ਸਿੰਘ ਸਰਾਂ ਅਤੇ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਹਲਕੇ ਭਰ ਵਿਚ ਇਕ-ਦੋ ਵਾਰ ਹਲਕੀ ਜਿਹੀ ਬਾਰਿਸ਼ ਹੋਈ ਸੀ, ਪ੍ਰੰਤੂ ਅੱਤ ਦੀ ਗਰਮੀ ਵਿਚ ਬਾਰਿਸ਼ ਨਾ ਪੈਣ ਕਰਕੇ ਝੋਨੇ ਦੀ ਫ਼ਸਲ ਜ਼ਰੂਰ ਪ੍ਰਭਾਵਿਤ ਹੋਈ ਹੈ। ਝੋਨੇ ਦੀ ਸਾਂਭ-ਸੰਭਾਲ ਲਈ ਕਿਸਾਨ ਨੂੂੰ ਲੋੜ ਤੋਂ ਵੱਧ ਖ਼ਰਚਾ ਕਰਨਾ ਪਿਆ ਅਤੇ ਹੁਣ ਪੱਕ ਕੇ ਤਿਆਰ ਹੋਈ ਫ਼ਸਲ ’ਤੇ ਪਈ ਬਾਰਿਸ਼ ਦੀ ਮਾਰ ਨਾਲ ਕਿਸਾਨਾਂ ਨੂੰ ਹੋਰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਬੂਥ ਇੰਚਾਰਜਾਂ ਨਾਲ ਮੀਟਿੰਗ ਕਰਕੇ ਸੰਗਠਨਾਤਮਿਕ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਅਗਲੀ ਖ਼ਬਰ ਲੰਬੀ ਹਲਕੇ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਵਧਾਈ ਕਿਸਾਨਾਂ ਦੀ ਫ਼ਿਕਰਮੰਦੀ ਨਰਮੇ ਅਤੇ ਡਿੱਗੇ ਝੋਨੇ ਨੂੰ ਨੁਕਸਾਨ ਦਾ ਖ਼ਦਸ਼ਾ
Ad Position 24