12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁਰੂ ਨਾਨਕ ਮਿਸ਼ਨ ਸਕੂਲ ਦੇ ਕਿੰਡਰਗਾਰਟਨ ਵਿੰਗ ’ਚ ਲਾਲ ਰੰਗ ਦਿਵਸ ਮਨਾਇਆ

ਕੋਟਕਪੂਰਾ, 11 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਅਤੇ ਸਟਾਫ਼ ਦੁਆਰਾ ਲਾਲ ਰੰਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਜਦੋਂ ਬੱਚੇ ਲਾਲ ਪਹਿਰਾਵੇ ਵਿਚ ਸਜੇ ਹੋਏ ਅਤੇ ਲਾਲ ਰੰਗ ਦੀਆਂ ਵਸਤੂਆਂ, ਖਿਡੌਣੇ ਅਤੇ ਫ਼ਲ ਲੈ ਕੇ ਆਏ ਅਤੇ ਸਾਰੇ ਵਿਦਿਆਰਥੀ ਲਾਲ ਰੰਗ ਦੇ ਸੁੰਦਰ ਰੰਗਾਂ ਵਿਚ ਸਜੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 12-10-2026
ਕੋਟਕਪੂਰਾ, 11 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਅਤੇ ਸਟਾਫ਼ ਦੁਆਰਾ ਲਾਲ ਰੰਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਜਦੋਂ ਬੱਚੇ ਲਾਲ ਪਹਿਰਾਵੇ ਵਿਚ ਸਜੇ ਹੋਏ ਅਤੇ ਲਾਲ ਰੰਗ ਦੀਆਂ ਵਸਤੂਆਂ, ਖਿਡੌਣੇ ਅਤੇ ਫ਼ਲ ਲੈ ਕੇ ਆਏ ਅਤੇ ਸਾਰੇ ਵਿਦਿਆਰਥੀ ਲਾਲ ਰੰਗ ਦੇ ਸੁੰਦਰ ਰੰਗਾਂ ਵਿਚ ਸਜੇ ਹੋਏ ਸਨ। ਕਲਾਸ ਰੂਮ ਲਾਲ ਗੁਬਾਰਿਆਂ, ਚਾਰਟਾਂ ਅਤੇ ਲਾਲ ਰੰਗ ਨਾਲ ਸਬੰਧਿਤ ਵੱਖ-ਵੱਖ ਵਸਤੂਆਂ ਨਾਲ ਸਜਾਏ ਗਏ ਸਨ। ਇਸ ਜਸ਼ਨ ਨੇ ਬੱਚਿਆਂ ਨੂੰ ਲਾਲ ਰੰਗ ਦੀ ਮਹੱਤਤਾ ਨੂੰ ਇਕ ਮਜ਼ੇਦਾਰ ਤਰੀਕੇ ਨਾਲ ਪਛਾਣਨ ਅਤੇ ਸਮਝਣ ਵਿਚ ਮਦਦ ਕੀਤੀ। ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਕਿਹਾ ਕਿ ਅਜਿਹੇ ਢੰਗ ਨਾਲ ਕਰਵਾਈ ਪੜ੍ਹਾਈ ਬੱਚਿਆਂ ਅੰਦਰ ਰੌਚਕਤਾ ਦੇ ਨਾਲ ਵਿਕਾਸ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ ਦੀ ਅਗਵਾਈ ’ਚ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਅਗਲੀ ਖ਼ਬਰ ਡਾ. ਸੰਦੀਪ ਮਲਹੋਤਰਾ ਦੇ ਪੀ. ਸੀ. ਐਸ ਨਾਮਜ਼ਦ ਹੋਣ ’ਤੇ ਦਿੱਤੀ ਵਧਾਈ
Ad Position 24