13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੀਪਕ ਜੈਤੋਈ ਮੰਚ ਵੱਲੋਂ ਦੌਲਤ ਸਿੰਘ ਯਾਦਗਾਰੀ ਕਵੀ ਦਰਬਾਰ ਕਰਵਾਇਆ

ਜੈਤੋ, 12 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਜੈਤੋ ਵਲੋਂ ਉੱਘੇ ਕਵੀਸ਼ਰ ਦੌਲਤ ਸਿੰਘ ਦੀ ਯਾਦ ਵਿਚ ਇੱਥੇ ਪੈਨਸ਼ਨਰਜ਼ ਭਵਨ ਵਿਖੇ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਉੱਘੇ ਚਿੰਤਕ ਵਾਸਦੇਵ ਸ਼ਰਮਾ, ਸ਼ਾਇਰ ਜਰਨੈਲ ਸਿੰਘ ਜ਼ਖ਼ਮੀ, ਸਾਧੂ ਰਾਮ ਸ਼ਰਮਾ, ਦੌਲਤ ਸਿੰਘ ਦੇ ਪੁੱਤਰ ਗੋਬਿੰਦ ਸਿੰਘ ਅਤੇ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਝੱਖੜਵਾਲਾ ਨੇ ਪ੍ਰਧਾਨਗੀ ਕੀਤੀ।

Ad Position 21
No active advertisement
ਦੀਪਕ ਜੈਤੋਈ ਮੰਚ ਜੈਤੋ ਵਲੋਂ ਕਰਵਾਏ ਗਏ ਕਵੀ ਦਰਬਾਰ ’ਚ ਹਾਜ਼ਰ ਸਾਹਿਤਕਾਰ। ਤਸਵੀਰ: ਗੁਰਚਰਨ ਸਿੰਘ ਗਾਬੜੀਆ 13-10-2026
ਜੈਤੋ, 12 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਜੈਤੋ ਵਲੋਂ ਉੱਘੇ ਕਵੀਸ਼ਰ ਦੌਲਤ ਸਿੰਘ ਦੀ ਯਾਦ ਵਿਚ ਇੱਥੇ ਪੈਨਸ਼ਨਰਜ਼ ਭਵਨ ਵਿਖੇ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਉੱਘੇ ਚਿੰਤਕ ਵਾਸਦੇਵ ਸ਼ਰਮਾ, ਸ਼ਾਇਰ ਜਰਨੈਲ ਸਿੰਘ ਜ਼ਖ਼ਮੀ, ਸਾਧੂ ਰਾਮ ਸ਼ਰਮਾ, ਦੌਲਤ ਸਿੰਘ ਦੇ ਪੁੱਤਰ ਗੋਬਿੰਦ ਸਿੰਘ ਅਤੇ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਝੱਖੜਵਾਲਾ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਸੁੰਦਰ ਸਿੰਘ ਬਾਜਾਖਾਨਾ, ਤ੍ਰਿਲੋਕ ਵਰਮਾ, ਅੰਗਰੇਜ਼ ਸਿੰਘ ਅਤੇ ਜਰਨੈਲ ਸਿੰਘ ਜ਼ਖ਼ਮੀ ਨੇ ਦੌਲਤ ਸਿੰਘ ਦੇ ਜੀਵਨ ਅਤੇ ਕਲਾ ਪੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਦੌਲਤ ਸਿੰਘ ਇਕ ਵਧੀਆ ਕਵੀਸ਼ਰ ਹੋਣ ਦੇ ਨਾਲ - ਨਾਲ ਹਸਮੁੱਖ ਅਤੇ ਦਾਨੀ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਲਾ ਨੇ ਲੋਕ ਮਨਾਂ ਵਿਚ ਵਿਸ਼ੇਸ਼ ਥਾਂ ਬਣਾਈ। ਉੱਘੇ ਚਿੰਤਕ ਵਾਸਦੇਵ ਸ਼ਰਮਾ ਨੇ ਕਿਹਾ ਕਿ ਕਲਾ ਮਨੁੱਖੀ ਜੀਵਨ ਨੂੰ ਖ਼ੂਬਸੂਰਤ ਬਣਾਉਂਦੀ ਹੈ। ਉਨ੍ਹਾਂ ਨੇ ਕਲਮਕਾਰਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਆਪਣੀ ਰਚਨਾਤਮਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਕਵੀ ਦਰਬਾਰ ਦੌਰਾਨ ਮੇਲਾ ਰਾਮ, ਜਗਦੇਵ ਸਿੰਘ ਖੋਖਰ, ਲਾਭ ਸਿੰਘ ਡੋਡ, ਚਰਨਜੀਤ ਸਿੰਘ ਚਾਂਦੀ, ਮਲਕੀਤ ਕਿੱਟੀ, ਬਿੱਕਰ ਸਿੰਘ ਮਾਣਕ ਗਿੱਦੜਬਾਹਾ, ਦਵਿੰਦਰ ਸਿੰਘ, ਰਣਜੀਤ ਸਿੰਘ, ਕੋਮਲਪ੍ਰੀਤ ਕੌਰ, ਇਕਬਾਲ ਸਿੰਘ, ਤਰਨਮਪ੍ਰੀਤ ਕੌਰ ਅਤੇ ਹਰਮੇਲ ਪਰੀਤ ਨੇ ਵੱਖ-ਵੱਖ ਵਿਸ਼ਿਆਂ ਅਤੇ ਕਾਵਿ-ਵੰਨਗੀਆਂ ਰਾਹੀਂ ਸਰੋਤਿਆਂ ਨਾਲ ਸਾਹਿਤਕ ਸਾਂਝ ਪਾਈ। ਇਸ ਮੌਕੇ ਇਕ ਮਤਾ ਪਾਸ ਕਰਕੇ ਜੈਤੋ ਦੇ ਜੰਮਪਲ ਜੰਗ ਬਹਾਦਰ ਗੋਇਲ ਅਤੇ ਪਿੰਡ ਚੈਨਾ ਦੇ ਕੁਲਬੀਰ ਮਲਿਕ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਪੁਸਤਕ ਸਨਮਾਨ ਮਿਲਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਦੋਵਾਂ ਲੇਖਕਾਂ ਨੂੰ ਵਧਾਈ ਦਿੱਤੀ ਗਈ। ਅੰਤ ਵਿਚ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਝੱਖੜਵਾਲਾ ਨੇ ਸਮਾਗਮ ਵਿਚ ਸ਼ਾਮਿਲ ਹੋਏ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਦੌਲਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ, ਯਸ਼ਪਾਲ ਸਿੰਘ ਚਿੱਤਰਕਾਰ, ਗੁਰਦਾਸ ਸਿੰਘ, ਅਰਸ਼ਦੀਪ ਸਿੰਘ, ਨਰਿੰਦਰ ਸਿੰਘ ਨੰਬਰਦਾਰ, ਪ੍ਰਕਾਸ਼ ਸਿੰਘ, ਸਰਬਜੀਤ ਕੌਰ, ਸੰਦੀਪ ਕੌਰ, ਜਗਦੇਵ ਸਿੰਘ ਮਾਨ, ਬਲਦੇਵ ਕ੍ਰਿਸ਼ਨ ਅਤੇ ਜਸਪਾਲ ਸਿੰਘ ਕਾਲਾ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਅੰਦਰ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਫ਼ੂਕ ਨਿਕਲੀ : ਮਨਤਾਰ ਸਿੰਘ ਬਰਾੜ
Ad Position 24