08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐੱਸ.ਬੀ.ਆਰ.ਐੱਸ. ਕਾਲਜ ਫਾਰ ਵੁਮੈਨ 'ਚ ਹੋਲੀ ਦਾ ਜਸ਼ਨ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਸਾਦਿਕ, 6 ਮਾਰਚ (ਆਰ. ਐਸ. ਧੁੰਨਾ)- ਐੱਸ.ਬੀ.ਆਰ.ਐਸ. ਕਾਲਜ ਫਾਰ ਵੁਮੈਨ ਘੁੱਦੂਵਾਲਾ ਵਿਖੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ | ਕਾਲਜ ਦੀ ਪਿ੍ੰਸੀਪਲ ਨਵਨੀਤ ਕੌਰ ਢਿੱਲੋਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੋਲੀ ਸਾਨੂੰ ਪਿਆਰ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਡੀ ਸੰਸਕਿ੍ਤੀ ਦੀ ਪਹਿਚਾਣ ਹਨ ਤੇ ਸਾਨੂੰ ਸਭ ਨੂੰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ ਤੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੁਰੱਖਿਅਤ ਅਤੇ ਪ੍ਰਕਿ੍ਤੀ-ਮਿੱਤਰ ਤਰੀਕੇ ਨਾਲ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਗੀਤ, ਨਿ੍ਤਯ ਤੇ ਹੋਲੀ ਨਾਲ ਸੰਬੰਧਿਤ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ | ਅੰਤ ਵਿਚ ਸਾਰੇ ਸਟਾਫ਼ ਅਤੇ ਵਿਦਿਆਰਥਣਾਂ ਨੇ ਇਕ-ਦੂਜੇ ਨੂੰ ਰੰਗ ਲਗਾ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬੂਟਾ ਸਿੰਘ ਬਰਾੜ ਦਾ ਸੇਵਾ-ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੋਵੇਗਾ ਹੱਲ- ਚੇਅਰਮੈਨ ਧਾਲੀਵਾਲ
Ad Position 24