ਰੁਪਾਣਾ, 8 ਮਾਰਚ (ਜਗਜੀਤ ਸਿੰਘ)-ਸੰਤ ਬਾਬਾ ਜੁਗਰਾਜ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਗ ਨੇ ਦੱਸਿਆ ਕਿ ਸੰਤ ਬਾਬਾ ਕੁਲਵੰਤ ਸਿੰਘ ਸੁੁਖਾਨੰਦ ਭੋਰੇਵਾਲੇ, ਚੱਕ ਗਿਲਜ਼ੇਵਾਲਾ, ਦੂਹੇਵਾਲਾ, ਕੋਠੇ ਸੁਰਗਾਪੁਰੀ ਦੀ ਗ੍ਰਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਸੁਖਾਨੰਦ ਵਾਲਿਆਂ ਦੀ ਬਰਸੀ ਨੂੰ ਮੁੱਖ ਰੱਖਦਿਆ ਨਿਰਮਲ ਡੇਰਾ ਭੋਰੇ ਵਾਲਾ (ਜਨਮ ਅਸਥਾਨ ਸੰਤ ਬਾਬਾ ਭਾਗ ਸਿੰਘ ਜੀ ਸੁਖਾਨੰਦ ਵਾਲੇ) ਪਿੰਡ ਚੱਕ ਗਿਲਜੇਵਾਲਾ ਵਿਖੇ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਖੰਡ ਪਾਠਾਂ ਦੇ ਲੜੀ ਦੇ ਭੋਗ 14 ਮਾਰਚ 2026 ਨੂੰ ਪੈਣਗੇ |