07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਰਾਜ ਭੁਪਿੰਦਰ ਸਿੰਘ ਖੰਗੂੜਾ ਪਿੰਡ ਇਸਲਾਮ ਵਾਲਾ ਨਮਿਤ ਅੰਤਿਮ ਅਰਦਾਸ ਕੱਲ੍ਹ

Ad Position 21
repet_subhas-goyals [Copy P29]
ਰਾਜ ਭੁਪਿੰਦਰ ਸਿੰਘ ਖੰਗੂੜਾ <br/> 11-04-2026
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਚਰਨਜੀਤ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਸੱਕਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਤੇ ਪਰਮਜੀਤ ਸਿੰਘ ਨਿੱਕਾ ਸੰਧੂ ਸੱਕਾਂਵਾਲੀ (ਕੈਨੇਡਾ) ਦੇ ਸਾਲਾ ਸਾਹਿਬ, ਵਿਰਾਜ ਸਿੰਘ ਖੰਗੂੜਾ ਦੇ ਪਿਤਾ ਤੇ ਦਵਿੰਦਰ ਸਿੰਘ ਬਰਾੜ ਨਾਥਿਆਣਾ (ਸੰਗਰੀਆ) ਰਿਟਾ. ਐਕਸੀਅਨ ਸਿੰਚਾਈ ਵਿਭਾਗ ਰਾਜਸਥਾਨ ਦੇ ਦਾਮਾਦ ਰਾਜ ਭੁਪਿੰਦਰ ਸਿੰਘ ਖੰਗੂੜਾ (ਆਰ.ਬੀ. ਕਾਕਾ) ਪੁੱਤਰ ਸਵ. ਜਗਨੰਦਨ ਸਿੰਘ ਖੰਗੂੜਾ ਵਾਸੀ ਪਿੰਡ ਇਸਲਾਮ ਵਾਲਾ ਪਿਛਲੇ ਦਿਨੀਂ ਅਚਾਨਕ ਸਦੀਂਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਬੇਵਕਤ ਸਦੀਂਵੀ ਵਿਛੋੜੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਜਗਦੀਪ ਸਿੰਘ ਗੋਲਡੀ ਵਿਧਾਇਕ ਜਲਾਲਾਬਾਦ, ਹਰਬਿੰਦਰ ਸਿੰਘ ਹੈਰੀ ਅਬੋਹਰ, ਰਾਜਬਲਵਿੰਦਰ ਸਿੰਘ ਮਰਾੜ੍ਹ, ਕਾਕਾ ਕੰਬੋਜ ਜ਼ਿਲ੍ਹਾ ਪ੍ਰਧਾਨ ਭਾਜਪਾ ਫ਼ਾਜ਼ਿਲਕਾ ਸਮੇਤ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਪਿੰਡ ਤੇ ਇਲਾਕਾ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 12 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਰਾਜ ਭੁਪਿੰਦਰ ਸਿੰਘ ਖੰਗੂੜਾ ਪਿੰਡ ਇਸਲਾਮ ਵਾਲਾ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
Ad Position 24