ਜੈਤੋ, 24 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਸਟਰੀਟ ਲਾਈਟਾਂ ਅਕਸਰ ਹੀ ਬੰਦ ਹੋਣ ਦੀ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਨਗਰ ਕੌਂਸਲ ਜੈਤੋ ਦੇ ਅਧਿਕਾਰੀ ਇਸ ਵੱਲ ਉਕਾ ਹੀ ਧਿਆਨ ਨਹੀਂ ਦੇ ਰਹੇ ਤੇ ਮਹੀਨਿਆਂ ਬਾਅਦ ਵੀ ਸਟਰੀਟ ਲਾਈਟਾਂ ਦਾ ਹੱਲ ਨਾ ਹੋਣ 'ਤੇ ਸ਼ਹਿਰ ਨਿਵਾਸੀਆਂ ਵਿਚ ਨਗਰ ਕੌਂਸਲ ਜੈਤੋ ਦੇ ਅਧਿਕਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਸਟਰੀਟ ਲਾਈਟ ਦੇ ਬੰਦ ਹੋਣ ਕਾਰਨ ਰਾਹਗੀਰਾਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਸਟਰੀਟ ਲਾਈਟਾਂ ਦਿਨ ਵੇਲੇ ਵੀ ਜੱਗਦੀਆਂ ਰਹਿੰਦੀਆਂ ਹਨ, ਨੂੰ ਬੰਦ ਕਰਨ ਲਈ ਕੋਈ ਮੁਲਾਜ਼ਮ ਨਹੀਂ ਪਹੁੰਚਦਾ ਹੈ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਜਗਾਇਆ ਜਾਵੇ ਤੇ ਲਾਹਪ੍ਰਵਾਈ ਵਰਤਣ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ |