ਰਾਮਾਂ ਮੰਡੀ, 24 ਅਪ੍ਰੈਲ (ਤਰਸੇਮ ਸਿੰਗਲਾ)-ਨੇੜਲੇ ਪਿੰਡ ਰਾਮਾਂ ਵਿਖੇ ਸੋਨੂੰ ਰਾਣੀ ਨੇ ਰਾਮਾਂ ਪੁਲਿਸ ਨੂੰ ਦਿੱਤੀ ਇਕ ਦਰਖਾਸਤ ਵਿਚ ਉਸ ਦੇ ਘਰ ਵਿਚ ਝਾੜੂ ਪੋਚੇ ਦਾ ਕੰਮ ਕਰਦੀ ਪਿੰਡ ਦੀ ਹੀ ਇਕ ਮਹਿਲਾ ਪਰਮਜੀਤ ਕੌਰ ਵਿਰੁੱਧ 27 ਮਾਰਚ ਨੂੰ ਘਰ ਵਿਚੋਂ ਸੋਨੇ ਦੀ ਚੈਨ ਚੋਰੀ ਕਰਨ ਦਾ ਸ਼ੱਕ ਜ਼ਾਹਰ ਕਰਦਿਆਂ ਦੋਸ਼ ਲਾਇਆ ਹੈ | ਰਾਮਾਂ ਪੁਲਿਸ ਨੇ ਪਰਮਜੀਤ ਕੌਰ ਵਾਸੀ ਪਿੰਡ ਰਾਮਾਂ ਵਿਰੁੱਧ ਚੋਰੀ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਜਾਂਚ ਸੁਖਦੀਪ ਸਿੰਘ ਏ ਐੱਸ ਆਈ ਕਰ ਰਹੇ ਹਨ |