02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਠਿੰਡਾ ਦੇ ਮੌਜੂਦਾ ਬੱਸ ਅੱਡੇ ਦੀ ਤਬਦੀਲੀ ਰੋਕਣ ਲਈ ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਹੋਈ ਜਿੱਤ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਠਿੰਡਾ, 24 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਮਲੋਟ ਵਾਲੀ ਸੜਕ 'ਤੇ ਤਬਦੀਲ ਕਰਨ ਵਿਰੁੱਧ ਇਕ ਸਾਲ ਤੋਂ ਚੱਲ ਰਹੇ ਲੋਕ ਸੰਘਰਸ਼ ਦੀ ਆਖ਼ਰ ਜਿੱਤ ਹੋ ਗਈ ਹੈ | ਬੱਸ ਅੱਡੇ ਦੀ ਤਬਦੀਲੀ ਨੂੰ ਬਰੇਕਾਂ ਲੱਗਣ ਦੇ ਮਿਲੇ ਭਰੋਸੇ ਬਾਅਦ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਝੰਡੇ ਹੇਠਾਂ ਸਥਾਨਕ ਡਾ. ਅੰਬੇਡਕਰ ਪਾਰਕ ਵਿਚ ਚੱਲ ਰਿਹਾ ਪੱਕਾ ਮੋਰਚਾ ਅੱਜ ਖ਼ਤਮ ਕਰ ਦਿੱਤਾ ਗਿਆ ਹੈ | ਮੋਰਚੇ ਨੇ ਇਸ ਨੂੰ ਸ਼ਹਿਰ ਵਾਸੀਆਂ ਅਤੇ ਜਨਤਕ ਧਿਰਾਂ ਦੇ ਏਕੇ ਅਤੇ ਸਬਰ ਦੀ ਜਿੱਤ ਦੱਸਿਆ ਹੈ | ਦੂਜੇ ਪਾਸੇ ਅੱਡਾ ਤਬਦੀਲੀ ਲਈ ਜੋਰ ਲਗਾ ਰਹੇ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਸੁਪਨੇ ਉਸੇ ਦੀ ਹੀ ਪਾਰਟੀ ਦੇ ਮਹਿਤਾ ਧੜੇ ਨੇ ਚਕਨਾਚੂਰ ਕਰ ਦਿੱਤੇ ਹਨ | ਅੱਜ ਸੰਘਰਸ਼ ਕਮੇਟੀ ਦੇ ਮੋਰਚੇ ਵਿਚ ਪੁੱਜੇ ਨਗਰ ਨਿਗਮ ਬਠਿੰਡਾ ਦੇ ਸਾਬਕਾ ਮੇਅਰ ਪਦਮਜੀਤ ਮਹਿਤਾ ਨੇ ਪੰਜਾਬ ਸਰਕਾਰ ਦੇ ਹਵਾਲੇ ਨਾਲ ਕਮੇਟੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬੱਸ ਅੱਡਾ ਇਸੇ ਜਗ੍ਹਾ ਬਰਕਰਾਰ ਰਹੇਗਾ ਤੇ ਕਿਸੇ ਬਾਹਰੀ ਜਗ੍ਹਾ ਤਬਦੀਲ ਨਹੀਂ ਕੀਤਾ ਜਾਵੇਗਾ | ਮਹਿਤਾ ਨੇ ਕਿਹਾ ਕਿ ਜੇਕਰ ਭਵਿੱਖ ਸ਼ਹਿਰ ਦੀ ਆਬਾਦੀ ਨੂੰ ਵਧਦਿਆਂ ਦੇਖਦੇ ਹੋਏ ਕਦੇ ਵੀ ਬੱਸ ਅੱਡਾ ਬਾਹਰ ਲਿਜਾਉਣ ਦੀ ਯੋਜਨਾ ਬਣਾਈ ਗਈ ਤਾਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਅਤੇ ਸੰਘਰਸ਼ ਕਮੇਟੀ ਦੇ ਰਾਏ ਜਾਣੀ ਜਾਵੇਗੀ ਤੇ ਉਸ ਅਨੁਸਾਰ ਹੀ ਫ਼ੈਸਲਾ ਹੋਵੇਗਾ | ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਕੌਂਸਲਰ ਸੰਦੀਪ ਬੌਬੀ, ਹਰਵਿੰਦਰ ਹੈਪੀ ਤੇ ਸੰਦੀਪ ਅਗਰਵਾਲ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਾਬਕਾ ਮੇਅਰ ਪਦਮਜੀਤ ਮਹਿਤਾ ਤੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਸ ਨੂੰ ਸ਼ਹਿਰ ਵਾਸੀਆਂ ਅਤੇ ਸਮੂਹ ਜਨਤਕ ਧਿਰਾਂ ਦੀ ਜਿੱਤ ਦੱਸਿਆ | ਉਨ੍ਹਾਂ ਸਮੂਹ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਭਰੋਸੇ ਬਾਅਦ ਅੱਜ ਪੱਕਾ ਮੋਰਚਾ ਖ਼ਤਮ ਕਰ ਦਿੱਤਾ ਹੈ | ਸਾਲ ਭਰ ਚੱਲੇ ਇਸ ਮੋਰਚੇ ਦੌਰਾਨ ਬਠਿੰਡਾ ਬੰਦ ਵਰਗੇ ਵੱਡੇ ਸੰਘਰਸ਼ ਹੋਏ ਤੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਸਮੇਤ ਵਿਰੋਧੀ ਧਿਰਾਂ ਨੇ ਵੀ ਡੱਟਵਾਂ ਸਾਥ
Ad Position 22
No active advertisement
ਪਿਛਲੀ ਖ਼ਬਰ ਕੁੱਟ-ਕੁੱਟ ਕੇ ਨੌਜਵਾਨ ਨੂੰ ਮਾਰਨ ਵਾਲੇ ਦੋਵੇਂ ਕਥਿਤ ਦੋਸ਼ੀ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਦਬੋਚੇ ਅਗਲੀ ਖ਼ਬਰ ਮਹਿਲਾ 'ਤੇ ਸੋਨੇ ਦੀ ਚੈਨੀ ਚੋਰੀ ਕਰਨ ਦੇ ਸ਼ੱਕ ਅਧੀਨ ਮਾਮਲਾ ਦਰਜ
Ad Position 24