ਫ਼ਰੀਦਕੋਟ, 1 ਮਈ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਕਬ ਅਤੇ ਬੁਲਬੁਲ ਕੈਂਪ ਲਗਾਇਆ ਗਿਆ, ਜਿਸ ਨੇ ਨੰਨੇ ਬੱਚਿਆਂ 'ਚ ਲੀਡਰਸ਼ਿਪ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ | ਪਿ੍ੰਸੀਪਲ/ ਡਾਇਰੈਕਟਰ ਡਾ. ਐਸ.ਐਸ. ਬਰਾੜ, ਵਾਈਸ ਪਿ੍ੰਸੀਪਲ ਟੀ.ਕੇ. ਬਰਾੜ ਅਤੇ ਕੋ-ਆਰਡੀਨੇਟਰ ਕੁਮੁਦ ਗਰਗ ਦੀ ਰਹਿਨੁਮਾਈ ਹੇਠ ਇਸ ਕੈਂਪ ਵਿਚ ਦੂਜੀ ਅਤੇ ਤੀਜੀ ਜਮਾਤ ਦੇ 54 ਬੁਲਬੁਲ ਅਤੇ 52 ਕਬ ਨੇ ਭਾਗ ਲਿਆ, ਜਿਸ ਨਾਲ ਸਿੱਖਣ ਅਤੇ ਵਿਕਾਸ ਦਾ ਰੰਗੀਨ ਮਾਹੌਲ ਤਿਆਰ ਹੋਇਆ | ਚੀਫ ਸਟੇਟ ਆਰਗਨਾਈਜ਼ਰ ਕਮਿਸ਼ਨ ਓਾਕਾਰ ਸਿੰਘ, ਅਸਿਸਟੈਂਟ ਸਟੇਟ ਆਰਗਨਾਈਜ਼ਰ ਕਮਿਸ਼ਨ ਮਨਜੀਤ ਕੌਰ ਬਰਾੜ ਅਤੇ ਜ਼ਿਲ੍ਹਾ ਆਰਗਨਾਈਜ਼ਰ ਕਮਿਸ਼ਨ ਤਪਿੰਦਰ ਸਿੰਘ ਬੇਦੀ ਦੀ ਨਿਪੁੰਨ ਰਹਿਨੁਮਾਈ ਹੇਠ ਕੈਂਪ ਵੱਖ-ਵੱਖ ਦਿਲਚਸਪ ਗਤੀਵਿਧੀਆਂ ਨਾਲ ਅੱਗੇ ਵਧਿਆ | ਲੇਡੀ ਕਬ ਮਾਸਟਰ ਕੁਲਵਿੰਦਰ ਕੌਰ ਬਰਾੜ, ਫਲਾਕ ਲੀਡਰ ਜਸਬੀਰ ਕੌਰ ਅਤੇ ਕੁਲਵਿੰਦਰ ਕੌਰ ਦੀ ਦੇਖ-ਰੇਖ ਹੇਠ ਸਾਰੇ ਪ੍ਰੋਗਰਾਮ ਸੁਚਾਰੂ ਤਰੀਕੇ ਨਾਲ ਕਰਵਾਏ ਗਏ | ਵਿਦਿਆਰਥੀਆਂ ਨੇ ਨਿੰਬੂ-ਚਮਚ ਦੌੜ, ਤਿੰਨ ਟੰਗਾਂ ਵਾਲੀ ਦੌੜ, ਬੋਰੀ ਦੌੜ, ਰੱਸਾਕਸ਼ੀ, ਡਰਾਇੰਗ ਮੁਕਾਬਲੇ, ਪੇਪਰ ਕਰਾਫਟ ਅਤੇ ਮਿੱਟੀ ਮਾਡਲਿੰਗ ਵਰਗੀਆਂ ਗਤੀਵਿਧੀਆਂ ਵਿਚ ਭਾਗ ਲਿਆ |