ਸਾਡੀ ਬੋਲਾਂ ਨਾਲ ਬਣੇ ਪਹਿਚਾਣ ਬੱਚਿਓ,
ਮਿੱਠਾ ਬੋਲਦੀ ਰਹੇ ਸਦਾ ਜ਼ਬਾਨ ਬੱਚਿਓ।
ਨਰਮ ਬਣਾਇਆ ਹੈ ਇਹਨੂੰ ਦੇਖੋ ਰੱਬ ਨੇ,
ਨਰਮ ਹੀ ਬੋਲ ਅਸੀਂ ਬੋਲਣੇ ਸਭ ਨੇ,
ਉੱਚੀ ਹੋਂਵਦੀ ਹੈ ਫਿਰ ਸਾਡੀ ਸ਼ਾਨ ਬੱਚਿਓ।
ਸਾਡੀ ਬੋਲਾਂ ਨਾਲ ਬਣੇ ਪਹਿਚਾਣ ਬੱਚਿਓ।
ਮਿੱਠੇ ਬੋਲ ਸਾਰਿਆਂ ਨੂੰ ਆਪਣਾ ਬਣਾਵਦੇ,
ਫਿੱਕੇ ਬੋਲ ਸਾਡੀਆਂ ਦੂਰੀਆਂ ਵਧਾਂਵਦੇ।
ਚੰਗਾ ਬੋਲਣੇ ਤੇ ਮਿਲਦਾ ਹੈ ਮਾਣ ਬੱਚਿਓ।
ਸਾਡੀ ਬੋਲਾਂ ਨਾਲ ਬਣੇ ਪਹਿਚਾਣ ਬੱਚਿਓ।
ਗੁੱਸੇ ਵਿਚ ਜਦ ਕੋਈ ਵੱਧ ਘੱਟ ਬੋਲਦਾ,
ਆਪਣੀ ਤਸਵੀਰ ਉਹ ਆਪੇ ਜਾਵੇ ਖੋਲ੍ਹਦਾ।
ਫਿਰ ਆਪਣੇ 'ਤੇ ਰਹਿੰਦਾ ਨਾ ਧਿਆਨ ਬੱਚਿਓ।
ਸਾਡੀ ਬੋਲਾਂ ਨਾਲ ਬਣੇ ਪਹਿਚਾਣ ਬੱਚਿਓ।
ਵਿੱਦਿਆ ਨੂੰ ਪੜ੍ਹ ਇਕ ਗੱਲ ਯਾਦ ਰੱਖਣੀ,
ਕਮਜ਼ੋਰ ਤੇ ਗਰੀਬ ਦੀ ਤੁਸੀਂ ਲਾਜ ਰੱਖਣੀ।
ਉੱਚੀ ਹੋਵੇਗੀ ਤੁਹਾਡੀ ਸ਼ਾਨ ਬੱਚਿਓ।
ਸਾਡੀ ਬੋਲਾਂ ਨਾਲ ਬਣੇ ਪਹਿਚਾਣ ਬੱਚਿਓ।
ਮਿੱਠਾ ਬੋਲਦੀ ਰਹੇ ਸਦਾ ਜ਼ੁਬਾਨ ਬੱਚਿਓ।
-ਗੁਰੂ ਹਰਿਗੋਬਿੰਦਪੁਰ ਐਵੇਨਿਊ, ਪੈਰਾਡਾਈਜ਼-2, ਛੇਹਰਟਾ, ਅੰਮ੍ਰਿਤਸਰ।