05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਿੱਦੜਬਾਹਾ ਵਿਖੇ 25,540 ਵੋਟਰ ਅੱਜ ਕਰਨਗੇ 81 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਗਿੱਦੜਬਾਹਾ, 28 ਮਈ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਂਸਲ ਗਿੱਦੜਬਾਹਾ ਦੇ 19 ਵਾਰਡਾਂ ਲਈ 26 ਮਈ ਨੂੰ ਹੋਈ ਪੋਲਿੰਗ ਦੌਰਾਨ ਪੂਰੇ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ 71.46 ਫ਼ੀਸਦੀ ਪੋਲਿੰਗ ਹੋਈ | ਲੋਕਾਂ ਵਿਚ ਜਿਨ੍ਹਾਂ ਉਤਸ਼ਾਹ ਪੋਲਿੰਗ ਵਾਲੇ ਦਿਨ ਦੇਖਣ ਨੂੰ ਮਿਲਿਆ, ਉਸ ਤੋਂ ਕਿਤੇ ਵੱਧ ਉਤਸ਼ਾਹ 29 ਮਈ ਦਾ ਹੈ, ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ | ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਵੋਟਾਂ ਦੀ ਗਿਣਤੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ | ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਗਿੱਦੜਬਾਹਾ ਦੇ ਐੱਸ.ਡੀ.ਐੱਮ. ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 3 ਰਾਊਾਡਜ ਵਿਚ ਹੋਵੇਗੀ, ਜਿਸ ਦੌਰਾਨ ਪਹਿਲੇ ਰਾਊਾਡ ਵਿਚ ਵਾਰਡ ਨੰਬਰ 1,2,3,4,5,7 ਤੇ 8, ਦੂਜੇ ਰਾਊਾਡ ਵਿਚ ਵਾਰਡ ਨੰਬਰ 6,9,10,11,12 ਤੇ 13 ਅਤੇ ਤੀਜੇ ਰਾਊਾਡ ਵਿਚ ਵਾਰਡ ਨੰਬਰ 14,15,16,17, 18 ਤੇ 19 ਦੀਆਂ ਵੋਟਾਂ ਦੀ ਗਿਣਤੀ ਹੋਵੇਗੀ | ਚੋਣ ਕਮਿਸ਼ਨ ਵਲੋਂ 1 ਅਬਜ਼ਰਬਰ ਅਤੇ 2 ਮਾਈਕ੍ਰੋ ਅਬਜ਼ਰਬਰ ਵੀ ਨਿਯੁਕਤ ਕੀਤੇ ਗਏ ਹਨ | ਵਰਣਨਯੋਗ ਹੈ ਕਿ ਨਗਰ ਕੌਂਸਲ ਚੋਣਾਂ ਲਈ 41 ਬੂਥਾਂ ਵਿਚ ਕੁੱਲ 35,742 ਵੋਟਰ ਸਨ, ਜਿਨ੍ਹਾਂ ਵਿਚੋਂ 25,540 ਵੋਟਰਾਂ ਨੇ ਬੀਤੀ 26 ਮਈ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ ਅਤੇ ਇਹੀ 25,540 ਵੋਟਰ ਵੱਖ-ਵੱਖ ਪਾਰਟੀਆਂ ਦੀ ਟਿਕਟ 'ਤੇ ਚੋਣ ਲੜ ਰਹੇ 75 ਉਮੀਦਵਾਰਾਂ ਤੋਂ ਇਲਾਵਾ 6 ਆਜ਼ਾਦ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 29 ਮਈ ਦਿਨ ਸ਼ੁੱਕਰਵਾਰ ਨੂੰ ਕਰਨਗੇ | ਉਧਰ ਗਿੱਦੜਬਾਹਾ ਦੇ ਡੀ.ਐੱਸ.ਪੀ. ਜਤਿੰਦਰ ਸਿੰਘ ਚੋਪੜਾ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਇਲਾਕੇ ਵਿਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਲੋਟ ਫਾਇਰ ਬਿ੍ਗੇਡ ਨੇ ਪਿੰਡ ਮੋਹਲਾਂ ਤੇ ਆਧਨੀਆਂ ਵਿਚ ਲੱਗੀ ਅੱਗ 'ਤੇ ਪਾਇਆ ਕਾਬੂ ਅਗਲੀ ਖ਼ਬਰ ਖੇਤਾਂ 'ਚ ਕਣਕ ਦੇ ਨਾੜ ਨੂੰ ਲਗਾਈ ਅੱਗ ਰਾਹਗੀਰਾਂ ਲਈ ਬਣੀ ਪ੍ਰੇਸ਼ਾਨੀ
Ad Position 24