07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਜਿਸ ਵਿਚ ਆਗੂਆਂ ਨੇ ਦੱਸਿਆ ਕਿ ਦੋ ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੋ ਡੀ.ਸੀ. ਦਫ਼ਤਰ ਮੋਗਾ ਵਿਖੇ ਕੇਂਦਰ ਤੇ ਪੰਜਾਬ ਨਾਲ ਸਬੰਧਿਤ ਮੰਗਾਂ 'ਤੇ ਧਰਨਾ ਲਾਇਆ ਜਾ ਰਿਹਾ ਉਸ ਵਿਚ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਜਾਵੇਗੀ | ਆਗੂਆਂ ਨੇ ਇਹ ਵੀ ਦੱਸਿਆ ਕਿ ਖੇਤਾਂ ਵਿਚੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਥਾਂ ਥਾਂ ਤੋਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਚੋਰ ਕਈ ਥਾਵਾਂ 'ਤੇ ਸਟਾਟਰ ਤੇ ਗਰਿਪ ਭੰਨ ਕੇ ਉਸ ਵਿਚੋਂ ਵੀ ਤਾਂਬਾ ਕੱਢ ਲੈਂਦੇ ਹਨ, ਕਈ ਥਾਵਾਂ 'ਤੇ ਟਰਾਂਸਫ਼ਾਰਮਰ ਵਿਚੋਂ ਤੇਲ ਕੱਢ ਲੈਂਦੇ ਹਨ ਤੇ ਕਈ ਥਾਵਾਂ 'ਤੇ ਟਰਾਂਸਫ਼ਾਰਮਰ ਖੋਲ੍ਹ ਕੇ ਉਸ ਦਾ ਸਾਰਾ ਸਮਾਨ ਵੀ ਕੱਢ ਲੈਂਦੇ ਹਨ ਜਿਸ ਕਰ ਕੇ ਕਿਸਾਨਾਂ ਦੀਆਂ ਮੋਟਰਾਂ ਕਈ ਦਿਨ ਬੰਦ ਰਹਿੰਦੀਆਂ ਹਨ | ਚੋਰ ਇਹ ਸਾਰਾ ਸਮਾਨ ਪਿੰਡਾਂ ਤੇ ਸ਼ਹਿਰਾਂ ਵਿਚ ਬੈਠੇ ਕਬਾੜੀਆਂ ਨੂੰ ਵੇਚ ਦਿੰਦੇ ਹਨ | ਕਬਾੜੀਏ ਇਹ ਸਮਾਨ ਸਸਤੇ ਭਾਅ 'ਤੇ ਖ਼ਰੀਦ ਕੇ ਅੱਗੇ ਮਹਿੰਗੇ ਭਾਅ ਵੇਚ ਕੇ ਭਾਰੀ ਮੁਨਾਫ਼ਾ ਕਮਾਉਂਦੇ ਹਨ | ਜੇਕਰ ਕਬਾੜੀਏ ਇਹ ਚੋਰੀ ਦਾ ਸਮਾਨ ਨਾ ਖ਼ਰੀਦਣ ਤਾਂ ਚੋਰ ਵੀ ਇਹ ਤਾਰਾਂ ਅਤੇ ਹੋਰ ਸਮਾਨ ਆਦਿ ਚੋਰੀ ਕਰਨ ਤੋਂ ਹਟ ਸਕਦੇ ਹਨ | ਬਹੁਤ ਸਾਰੇ ਚੋਰ ਘਰਾਂ ਦੀ ਗ਼ਰੀਬੀ ਕਰ ਕੇ ਜਾਂ ਨਸ਼ਿਆਂ ਦੀ ਲੱਤ ਕਾਰਨ ਵੀ ਚੋਰੀ ਕਰਦੇ ਹਨ | ਕਈ ਥਾਵਾਂ 'ਤੇ ਲੋਕਾਂ ਨੇ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਹੈ ਪਰ ਪੁਲਿਸ ਵਾਲੇ ਵੀ ਇਕ ਅੱਧਾ ਦਿਨ ਰੱਖ ਕੇ ਇਨ੍ਹਾਂ ਨੂੰ ਛੱਡ ਦਿੰਦੇ ਹਨ ਜਿਸ ਕਰ ਕੇ ਚੋਰਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ | ਜਥੇਬੰਦੀ ਨੇ ਕਿਸਾਨਾਂ ਦੀਆਂ ਇਨ੍ਹਾਂ ਮਜਬੂਰੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਫ਼ੈਸਲਾ ਕੀਤਾ ਕਿ ਜੇਕਰ ਕੋਈ ਕਬਾੜੀਆ ਇਸ ਤਰ੍ਹਾਂ ਕਿਸਾਨਾਂ ਦੇ ਚੋਰੀ ਕੀਤੇ ਸਮਾਨ ਨੂੰ ਖ਼ਰੀਦਦਾ ਫੜਿਆ ਗਿਆ ਤਾਂ ਜਥੇਬੰਦੀ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਜੇਕਰ ਪ੍ਰਸ਼ਾਸਨ ਵਲੋਂ ਚੋਰਾਂ ਨੂੰ ਫੜ ਕੇ ਉਸ ਖ਼ਿਲਾਫ਼ ਬਿਨਾਂ ਕਾਰਵਾਈ ਕੀਤੇ ਛੱਡਿਆ ਜਾਂਦਾ ਹੈ ਤਾਂ ਪ੍ਰਸ਼ਾਸਨ ਖ਼ਿਲਾਫ਼ ਵੀ ਸੰਘਰਸ਼ ਲੜਿਆ ਜਾਵੇਗਾ | ਅੱਜ ਦੀ ਮੀਟਿੰਗ ਵਿਚ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਸਿੰਘਾਂਵਾਲਾ, ਜਸਵਿੰਦਰ ਸਿੰਘ ਘੱਲ ਕਲਾਂ, ਜਗੀਰ ਸਿੰਘ ਹਿੰਮਤਪੁਰਾ, ਕਾਕਾ ਸਿੰਘ ਮਾਛੀਕੇ, ਜਗਜੀਤ ਸਿੰਘ ਕੋਕਰੀ, ਬੂਟਾ ਸਿੰਘ ਭਾਗੀਕੇ, ਗੁਰਚਰਨ ਸਿੰਘ ਰਾਮਾ, ਅਮਰੀਕ ਸਿੰਘ ਘੋਲੀਆਂ, ਹਰਮੇਲ ਸਿੰਘ ਘਾਲੀ, ਲਾਭ ਸਿੰਘ ਪਿੰਡ ਗਿੱਲ, ਜਲੌਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਡੀ.ਸੀ. ਦਫ਼ਤਰ ਮੂਹਰੇ ਰੋਸ ਧਰਨਾ ਭਲਕੇ-ਭੁਪਿੰਦਰ ਸਿੰਘ ਅਗਲੀ ਖ਼ਬਰ ਨਗਰ ਨਿਗਮ ਮੋਗਾ ਚੋਣਾਂ ਵਿਚ ਆਪ ਉਮੀਦਵਾਰਾਂ ਦੀ ਵੱਡੀ ਜਿੱਤ ਕੀਤੇ ਵਿਕਾਸ ਕਾਰਜਾਂ 'ਤੇ ਮੋਹਰ ਲੱਗੀ-ਕੁਲਵੰਤ ਰਾਮਗੜ੍ਹੀਆ...
Ad Position 24