08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦੂਜਾ ਮੁਫ਼ਤ ਅੱਖਾਂ ਦੀ ਜਾਂਚ ਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਡੱਬਵਾਲੀ, 7 ਜੂਨ (ਇਕਬਾਲ ਸਿੰਘ ਸ਼ਾਂਤ)-ਅਖਿਲ ਭਾਰਤੀ ਸੇਵਾ ਸੰਘ ਵਲੋਂ ਅੱਜ ਬਾਗਲਾ ਹਸਪਤਾਲ ਵਿਖੇ ਦੂਜਾ ਵਿਸ਼ਾਲ ਮੁਫ਼ਤ ਅੱਖਾਂ ਦੀ ਜਾਂਚ ਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਵਿਚ ਕਰੀਬ 250 ਮਰੀਜ਼ ਇਲਾਜ ਲਈ ਪੁੱਜੇੇ, ਜਿਨ੍ਹਾਂ ਵਿਚੋਂ ਲਗਪਗ 50 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਦੀ ਸ਼ਨਾਖ਼ਤ ਕੀਤੀ ਗਈ | ਕੈਂਪ ਦਾ ਆਗਾਜ਼ ਮੁੱਖ ਮਹਿਮਾਨ ਸ਼ਾਮ ਲਾਲ ਜਿੰਦਲ ਨੇ ਜੋਤ ਜਗਾ ਕੇ ਕੀਤਾ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਓ.ਐੱਸ.ਡੀ. ਡਾ. ਕੇ.ਵੀ. ਸਿੰਘ, ਸੰਘ ਦੇ ਕੌਮੀ ਪ੍ਰਧਾਨ ਡਾ. ਇੰਦਰ ਗੋਇਲ, ਸੂਬਾਈ ਸੀਨੀਅਰ ਮੀਤ ਪ੍ਰਧਾਨ ਮੁਕੇਸ਼ ਵਰਮਾ, ਸੂਬਾਈ ਜਨਰਲ ਸਕੱਤਰ ਆਕਾਸ਼ ਸੈਣ ਜੇ.ਕੇ., ਸਿਰਸਾ ਸ਼ਾਖ਼ਾ ਦੇ ਪ੍ਰਧਾਨ ਸੂਰਜ ਬਾਂਸਲ, ਸੁਦੇਸ਼ ਕੁਮਾਰ, ਸੁਮਿਤ ਮਿੱਡਾ ਅਤੇ ਅਜੈ ਛਾਬੜਾ ਮੌਜੂਦ ਸਨ | ਕੈਂਪ ਵਿਚ ਡਾ. ਐੱਮ.ਐੱਲ. ਬਾਗਲਾ ਸਮੇਤ ਹੋਰ ਅੱਖ ਰੋਗਾਂ ਦੇ ਡਾਕਟਰਾਂ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਵੰਡੀਆਂ | ਡਾ. ਇੰਦਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਮੌਨ ਸਾਧਨਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਜੀਵਨ ਵਿਚ ਆਤਮ-ਚਿੰਤਨ ਅਤੇ ਹਾਂ-ਪੱਖੀ ਸੋਚ ਦੀ ਮਹੱਤਤਾ ਬਾਰੇ ਦੱਸਿਆ | ਡਾ. ਕੇ.ਵੀ. ਸਿੰਘ ਨੇ ਵੀ ਆਪਣੇ ਵਿਚਾਰ ਰੱਖੇ | ਕੌਮੀ ਸੰਗਠਨ ਮੰਤਰੀ ਤੇ ਪ੍ਰਾਜੈਕਟ ਚੇਅਰਮੈਨ ਡਾ. ਰਾਜਿੰਦਰ ਗਰਗ ਨੇ ਦੱਸਿਆ ਕਿ ਕੈਂਪ ਦਾ ਸਮਾਪਤੀ ਸਮਾਰੋਹ 14 ਜੂਨ ਨੂੰ ਓਮ ਹੋਟਲ ਵਿਚ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਅਕਾਲੀ ਲੀਡਰਸ਼ਿਪ ਨੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ ਖ਼ਿਲਾਫ਼ ਘੇਰੀ ਪੰਜਾਬ ਦੀ ਆਪ ਸਰਕਾਰ
Ad Position 24