08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਘੱਲੂਘਾਰੇ ਦੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਗੰਨੇ ਦੇ ਜੂਸ ਦੀ ਛਬੀਲ ਲਗਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਦੋਦਾ, 7 ਜੂਨ (ਰਵੀਪਾਲ)-ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਤੇ ਜੂਨ 84 ਘੱਲੂਘਾਰੇ ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਅੱਜ ਸਥਾਨਕ ਨਗਰ ਵਿਚ ਪਿਛਲੇ ਸਾਲ ਦੀ ਤਰ੍ਹਾਂ ਨੌਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੁਖਨੇ ਵਾਲਾ ਮੌੜ 'ਤੇ ਠੰਡੇ ਮਿੱਠੇ ਗੰਨੇ ਦੇ ਰਸ ਦੀ ਛਬੀਲ ਲਗਾਈ | ਇਸ ਮੌਕੇ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਨੌਜਵਾਨਾਂ ਨੇ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਰਾਹਗੀਰਾਂ ਨੂੰ ਰੋਕ-ਰੋਕ ਕੇ ਬੜੀ ਨਿਮਰਤਾ ਨਾਲ ਠੰਡਾ-ਮਿੱਠਾ ਗੰਨੇ ਦਾ ਜੂਸ ਛਕਾਇਆ | ਇਸ ਮੌਕੇ ਅੰਮਿ੍ਤਾ ਵੜਿੰਗ, ਸੰਦੀਪ ਸਿੰਘ ਸੰਨੀ ਢਿੱਲੋਂ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਵੀ ਸ਼ਿਰਕਤ ਕਰਕੇ ਸੇਵਾ 'ਚ ਸਹਿਯੋਗ ਕੀਤਾ | ਇਸ ਮੌਕੇ ਜਸਕਰਨ ਸਿੰਘ ਖ਼ਾਲਸਾ, ਕੁਲਵੰਤ ਸਿੰਘ, ਬੱਬੀ ਬਰਾੜ, ਹਰਪਾਲ ਬਰਾੜ, ਅਵਤਾਰ ਸਿੰਘ ਖ਼ਾਲਸਾ, ਬੇਅੰਤ ਸਿੰਘ, ਸਿਕੰਦਰ ਸਿੰਘ ਬਰਾੜ, ਵਿਜੇਪਾਲ ਸਿੰਘ, ਗੱਗੂ, ਗੁਰਮੇਲ ਸਿੰਘ ਬੁੱਟਰ, ਨਛੱਤਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਸਾਤ ਦੀ ਸ਼ੁਰੂਆਤ ਤੋਂ ਪਹਿਲਾਂ ਸਰਕਾਰ ਨੇ ਸੇਮ ਨਾਲਿਆਂ ਦੀ ਕਰਵਾਈ ਸਫ਼ਾਈ ਅਗਲੀ ਖ਼ਬਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24