05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਟਾਈਪਿਸਟ, ਅਸ਼ਟਾਮ ਫ਼ਰੋਸ਼ ਅਤੇ ਫੋਟੋ ਸਟੈਟ ਮੇਕਰ ਦਾ ਵਫ਼ਦ ਮਾਲ ਮੰਤਰੀ ਮੁੰਡੀਆ ਨੂੰ ਮਿਲਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਹਰਮਿੰਦਰ ਸਿੰਘ ਮਿੰਦਾ)-ਮਿੰਨੀ ਸਕੱਤਰੇਤ ਹਾਲ ਫ਼ਰੀਦਕੋਟ ਵਿਖੇ ਕੰਮ ਕਰਦੇ ਟਾਈਪਿਸਟ, ਅਸ਼ਟਾਮ ਫਰੋਸ ਅਤੇ ਫ਼ੋਟੋ ਸਟੈਟ ਮੇਕਰਾਂ ਨੇ ਸਰਕਾਰ ਵਲੋਂ ਡਬਲ ਕੀਤੀਆਂ ਫ਼ੀਸਾਂ ਅਤੇ ਹਰ ਸਾਲ 10% ਵਾਧਾ ਮੁਆਫ਼ ਕਰਵਾਉਣ ਲਈ ਲਗਾਤਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਅਤੇ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਫ਼ਰੀਦਕੋਟ ਜ਼ਿਲ੍ਹਾ ਸਭ ਤੋਂ ਛੋਟਾ ਅਤੇ ਪਛੜਿਆ ਜ਼ਿਲ੍ਹਾ ਹੈ, ਸਾਰੇ ਜ਼ਿਲਿ੍ਹਆਂ ਦੀਆਂ ਫ਼ੀਸਾਂ ਬਰਾਬਰ ਵਧਾਈਆਂ ਗਈਆਂ ਹਨ ਜਦੋਂ ਕਿ ਬਾਕੀ ਜ਼ਿਲ੍ਹੇ ਖੇਤਰਫ਼ਲ ਅਬਾਦੀ ਦੇ ਹਿਸਾਬ ਨਾਲ ਅਤੇ ਖੁਸ਼ਹਾਲ ਜ਼ਿਲ੍ਹੇ ਹਨ | ਬਾਜ਼ਾਰਾਂ ਵਿਚ ਆਨ ਲਾਈਨ ਫ਼ਾਈਲਾਂ ਭਰਨ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ | ਸਰਕਾਰ ਵਲੋਂ ਸੁਵਿਧਾ ਸੈਂਟਰਾਂ ਵਿਚ 1076 ਵੱਖ ਵੱਖ ਵਿਭਾਗ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੰਮ ਬਿਲਕੁੱਲ ਠੱਪ ਹੋ ਗਿਆ ਹੈ | ਇਨ੍ਹਾਂ ਫ਼ੀਸਾਂ ਦੇ ਸਬੰਧ ਵਿਚ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆ ਨੇ ਸਕੱਤਰੇਤ ਪੰਜਾਬ, ਚੰਡੀਗੜ੍ਹ ਵਿਚ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਈ ਸੀ | ਜਿਸ ਵਿਚ ਟਾਈਪਿਸਟ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਤੇਜਾ, ਜਗਸੀਰ ਸਿੰਘ, ਰਿੰਪਾ ਗੋਲੇਵਾਲਾ, ਨਰੇਸ਼ ਕੁਮਾਰ ਚਾਂਦ, ਮਨਦੀਪ ਸਿੰਘ ਮੋਰਾਂਵਾਲੀ ਅਤੇ ਬਲਬੀਰ ਸਿੰਘ ਗੋਰਾ ਹਾਜ਼ਰ ਸਨ | ਮਾਲ ਮੰਤਰੀ ਹਰਦੀਪ ਸਿੰਘ ਨੇ ਯੂਨੀਅਨ ਦੀ ਇਸ ਮੰਗ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਦੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਅਗਲੀ ਖ਼ਬਰ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ 'ਚੋਂ ਫ਼ਰਾਰ ਹੋਇਆ ਹਵਾਲਾਤੀ <br/>
Ad Position 24