08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ ਹਰਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸ੍ਰੀ ਮੁਕਤਸਰ ਸਾਹਿਬ, 9 ਜੂਨ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਸੀਨੀਅਰ ਲੜਕੀਆਂ ਦੇ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 2026-27 ਦੇ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਤੋਂ ਸ਼ਾਨਦਾਰ 213 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿ੍ਕਟ ਗਰਾਊਾਡ ਵਿਚ ਖੇਡੇ ਗਏ ਇਸ ਮੈਚ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਬੱਲੇਬਾਜ਼ੀ ਕਰਦੇ ਹੋੲ ਸ੍ਰੀੇ ਮੁਕਤਸਰ ਸਾਹਿਬ ਦੀ ਟੀਮ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ ਸ਼ਾਨਦਾਰ 337 ਦੌੜਾਂ ਬਣਾਈਆਂ, ਜਿਸ ਵਿਚ ਹਰਮਨਦੀਪ ਕੌਰ ਨੇ 152 ਦੌੜਾਂ, ਇੰਦਰਜੀਤ ਕੌਰ ਨੇ 51 ਦੌੜਾ ਅਤੇ ਸਿਮਰਨ ਨੇ 36 ਦੌੜਾਂ ਬਣਾਈਆਂ | ਜਦਕਿ ਫ਼ਿਰੋਜ਼ਪੁਰ ਦੀ ਟੀਮ ਵਲੋਂ ਗੇਂਦਬਾਜੀ ਕਰਦੇ ਹੋਏ ਕਨਿਕਾ ਨੇ ਤਿੰਨ ਵਿਕਟਾਂ, ਮਨਮੀਤ ਨੇ ਦੋ ਵਿਕਟਾਂ, ਰੁਪਿੰਦਰ ਕੌਰ ਹਾਂਡਾ ਤੇ ਅੰਮਿ੍ਤਾ ਕੁਮਾਰੀ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਫ਼ਿਰੋਜ਼ਪੁਰ ਦੀ ਟੀਮ ਨੇ ਆਪਣੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਹੋਏ 43.4 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ ਸਿਰਫ਼ 124 ਦੌੜਾਂ ਬਣਾ ਸਕੀ, ਜਿਸ ਵਿਚ ਬੱਲੇਬਾਜ਼ੀ ਕਰਦੇ ਹੋਏ ਰਵਨੀਤ ਕੌਰ ਬਸੰਤ ਨੇ 52 ਦੌੜ, ਅੰਮਿ੍ਤਾ ਕੁਮਾਰੀ ਨੇ 18 ਦੌੜਾਂ ਬਣਾਈਆਂ | ਜਦਕਿ ਗੇਂਦਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀਆਂ ਖਿਡਾਰਨਾਂ ਹਰਮਨਦੀਪ ਕੌਰ ਨੇ ਚਾਰ ਵਿਕਟਾਂ, ਜਸਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਸਮਾਘ ਨੇ ਤਿੰਨ-ਤਿੰਨ ਵਿਕਟਾਂ ਹਾਸਿਲ ਕੀਤੀਆਂ | ਇਸ ਸ਼ਾਨਦਾਰ ਜਿੱਤ ਲਈ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਰਮਜੀਤ, ਡਾ. ਮਦਨ ਮੋਹਨ ਬਾਂਸਲ, ਮੋਹਕਮ ਸਿੰਘ ਸੰਧੂ, ਭੀਸ਼ਮ ਬਾਂਸਲ, ਮੰਗਤ ਕੁੱਕੜ, ਸੁਰਿੰਦਰ ਅਰੋੜਾ, ਪਰਮਜੀਤ ਸਿੰਘ, ਵਿਜੇ ਕੁਮਾਰ, ਮਨਿੰਦਰ ਚੋਪੜਾ, ਸੰਜੀਵ ਗੁਪਤਾ, ਜਸਪਾਲ ਸਿੰਘ ਔਲਖ, ਗੁਰਬਖ਼ਸ਼ ਸਿੰਘ, ਰਾਕੇਸ਼ ਵਾਟਸ, ਜਸਕਰਨ ਸਿੰਘ, ਸੁਨੀਲ ਕੁਮਾਰ, ਜਸਪਾਲ ਸਿੰਘ ਹਰੀਕੇ ਕਲਾਂ, ਅੰਗਰੇਜ਼ ਸਿੰਘ ਬਰੀਵਾਲਾ, ਰਾਜਵੰਤ ਸਿੰਘ, ਵਿਜੇ ਕੁਮਾਰ ਚੋਪੜਾ, ਸੁਪਿੰਦਰਜੀਤ ਸਿੰਘ, ਪੰਕਜ ਕੁਮਾਰ, ਸ਼ੇਰਬਾਜ ਸਿੰਘ ਫ਼ੱਤਣਵਾਲਾ, ਗੁਰਭੇਜ ਖੋਸਾ, ਜਨਰਲ ਸਕੱਤਰ ਸ਼ਮਿੰਦਰ ਬੱਤਰਾ ਅਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ 'ਤੇ ਸਿਲੈਕਟਰਜ਼, ਕੋਚਜ਼ ਗਗਨਦੀਪ ਸਿੰਘ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁੱਭਇੱਛਾਵਾਂ ਦਿੱਤੀਆਂ |
09 ਐਮ.ਕੇ.ਟੀ. 02
ਸ੍ਰੀ ਮੁਕਤਸਰ ਸਾਹਿਬ ਲੜਕੀਆਂ ਦੀ

Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਤਸ਼ੱਦਦ ਦੀ ਕਿਸਾਨ ਜਥੇਬੰਦੀ ਵਲੋਂ ਨਿਖੇਧੀ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ 4 ਜੇਤੂ ਰਹੇ ਕੌਂਸਲਰਾਂ ਦਾ ਕੀਤਾ ਸਨਮਾਨ <br/>
Ad Position 24