ਫ਼ਰੀਦਕੋਟ, 11 ਜੂਨ (ਹਰਮਿੰਦਰ ਸਿੰਘ ਮਿੰਦਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮਹੀਨਾਵਾਰ ਮੀਟਿੰਗ ਜਲੌਰ ਸਿੰਘ ਖਾਲਸਾ ਸਕੱਤਰ ਜਰਨਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮੂਹ ਪੈਨਸ਼ਨਰਜ ਪਰਿਵਾਰ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਪੈਨਸ਼ਨ ਸਮੇਂ ਸਿਰ ਪਾਉਣ ਅਤੇ ਰਹਿੰਦੇ ਬਕਾਇਆਂ ਦੀ ਅਦਾਇਗੀ ਜਲਦੀ ਕਰਵਾਉਣ ਲਈ ਕੇਂਦਰੀ ਕਮੇਟੀ ਦੀ ਯੋਗ ਅਗਵਾਈ ਵਿਚ ਹਰ ਵਕਤ ਤਿਆਰ ਬਰ ਤਿਆਰ ਰਹਿਣ ਲਈ ਪ੍ਰਣ ਲਿਆ ਗਿਆ | ਪ੍ਰਧਾਨ ਬਾਬੂ ਰਾਮ, ਬਲਜਿੰਦਰ ਸਿੰਘ ਘਾਰੂ, ਗੁਰਨਾਇਬ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘ ਅਤੇ ਜਲੌਰ ਸਿੰਘ ਨੇ ਕਿਹਾ ਕਿ ਮਜ਼ਬੂਤ ਏਕਤਾ ਅਤੇ ਸੰਘਰਸ਼ ਲਈ ਤਿਆਰ ਰਹਿਣ ਅਤੇ ਹਰ ਮਹੀਨੇ ਦੇ ਤੀਜੇ ਬੁੱਧਵਾਰ ਪਟਿਆਲੇ ਮੀਟਿੰਗ ਵਿਚ ਪਹੁੰਚਣ ਦਾ ਸੁਨੇਹਾ ਦਿੱਤਾ | ਇਸ ਮੌਕੇ ਜੂਨ ਮਹੀਨੇ ਵਿਚ ਜਨਮੇ ਪੈਨਸ਼ਨਰਜ਼ ਜਲੌਰ ਸਿੰਘ ਖਾਲਸਾ, ਜਗੀਰ ਸਿੰਘ ਗਿੱਲ, ਨਗਿੰਦਰ ਕੁਮਾਰ ਤਲਵੰਡੀ ਭਾਈ ਅਤੇ ਲਸ਼ਮਣ ਦਾਸ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ |