28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਲੁਧਿਆਣਾ ਪੁਲਿਸ ਦੀ ਹਿਰਾਸਤ 'ਚੋਂ ਲੁਟੇਰਾ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 02-01-2026
ਖੰਨਾ, 1 ਜਨਵਰੀ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ | ਖੰਨਾ 'ਚ ਪੁਲਿਸ ਨੂੰ ਚਕਮਾ ਦੇ ਕੇ ਲੁੱਟ-ਖੋਹ ਦਾ ਇਕ ਮੁਲਜ਼ਮ ਫ਼ਰਾਰ ਹੋ ਗਿਆ ਹੈ | ਫ਼ਰਾਰ ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਮਾਜਰੀ ਮੁਹੱਲਾ, ਖ਼ਾਲਸਾ ਸਕੂਲ ਰੋਡ, ਖੰਨਾ ਦਾ ਰਹਿਣ ਵਾਲਾ ਹੈ | ਲੁਟੇਰੇ ਦੇ ਭੱਜਣ ਦੀ ਸੀ. ਸੀ. ਟੀ. ਵੀ. ਤਸਵੀਰ ਵੀ ਸਾਹਮਣੇ ਆ ਚੁੱਕੀ ਹੈ | ਜਾਣਕਾਰੀ ਮੁਤਾਬਿਕ ਸੰਤੋਸ਼ ਕੁਮਾਰ ਵਿਰੁੱਧ ਥਾਣਾ ਜਮਾਲਪੁਰ, ਲੁਧਿਆਣਾ 'ਚ ਲੁੱਟ ਖੋਹ ਦਾ ਮਾਮਲਾ ਦਰਜ ਹੈ | ਇਸ ਮਾਮਲੇ ਦੇ ਸੰਬੰਧ 'ਚ ਲੁਧਿਆਣਾ ਪੁਲਿਸ ਦੀ ਇਕ ਟੀਮ ਮੁਲਜ਼ਮ ਨੂੰ ਰਿਕਵਰੀ ਲਈ ਖੰਨਾ ਲੈ ਕੇ ਆਈ ਸੀ | ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏ. ਐਸ. ਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ | ਦੱਸਿਆ ਜਾ ਰਿਹਾ ਹੈ ਕਿ ਰਿਕਵਰੀ ਤੋਂ ਬਾਅਦ ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਵਾਪਸ ਲੁਧਿਆਣਾ ਲੈ ਜਾ ਰਹੀ ਸੀ ਤਾਂ ਰਸਤੇ 'ਚ ਪੁਲਿਸ ਨੇ ਪਿਸ਼ਾਬ ਕਰਨ ਲਈ ਆਪਣੀ ਗੱਡੀ ਇਕ ਪੈਟਰੋਲ ਪੰਪ 'ਤੇ ਰੋਕੀ | ਦੋ ਪੁਲਿਸ ਕਰਮਚਾਰੀ ਪਿਸ਼ਾਬ ਕਰਨ ਲਈ ਗਏ, ਜਦਕਿ ਇਕ ਕਰਮਚਾਰੀ ਡਰਾਈਵਰ ਸੀਟ 'ਤੇ ਬੈਠਾ ਰਿਹਾ | ਇਸ ਦੌਰਾਨ ਪਿਛਲੀ ਸੀਟ 'ਤੇ ਬੈਠੇ ਮੁਲਜ਼ਮ ਨੇ ਮੌਕਾ ਵੇਖ ਕੇ ਖਿੜਕੀ ਖੋਲ੍ਹੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ | ਲੁਧਿਆਣਾ ਪੁਲਿਸ ਦੇ ਏ. ਐਸ. ਆਈ. ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ 2 ਖੰਨਾ 'ਚ ਮੁਲਜ਼ਮ ਸੰਤੋਸ਼ ਕੁਮਾਰ ਵਿਰੁੱਧ ਪੁਲਿਸ ਹਿਰਾਸਤ ਵਿਚੋਂ ਭੱਜਣ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਵਾਧੂ ਵਿਸ਼ਾ ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਦੇ ਵੇਰਵੇ ਜਾਰੀ ਅਗਲੀ ਖ਼ਬਰ ਕਰੋੜਾਂ ਦੇ ਤਹਿਸੀਲ ਕੰਪਲੈਕਸ 'ਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਜ਼ਿਆਦਾਤਰ ਕੁਰਸੀਆਂ ਖ਼ਾਲੀ
Ad Position 24