28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਔਰਤ ਕੋਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਰਿਸ਼ਵਤ ਲੈਣ ਵਾਲੇ ਏ.ਐਸ.ਆਈ. ਤੇ ਸਰਪੰਚ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 02-01-2026

ਸਰਪੰਚ ਗਿ੍ਫ਼ਤਾਰ, ਫ਼ਰਾਰ ਏ.ਐਸ.ਆਈ. ਨੂੰ ਨੌਕਰੀ ਤੋਂ ਕੀਤਾ ਮੁਅੱਤਲ-ਐਸ.ਐਸ.ਪੀ.
ਤਰਨ ਤਾਰਨ, 1 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿਚ ਇਕ ਔਰਤ ਨੂੰ ਡਰਾ ਧਮਕਾ ਕੇ ਉਸ ਪਾਸੋਂ ਤਿੰਨ ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦੇ ਮਾਮਲੇ 'ਚ ਸੀ.ਆਈ.ਏ. ਸਟਾਫ਼ ਤਰਨ ਤਾਰਨ ਵਿਚ ਤਾਇਨਾਤ ਏ.ਐਸ.ਆਈ. ਵਿਨੋਦ ਕੁਮਾਰ ਅਤੇ ਪਿੰਡ ਮਾਨਾਂਵਾਲਾ ਕਲਾਂ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਉਰਫ਼ ਲਾਲਾ ਹਲਵਾਈ ਦੇ ਖ਼ਿਲਾਫ਼ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ ਵਿਚ ਪੁਲਿਸ ਨੇ ਸਰਪੰਚ ਸਤਨਾਮ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਏ.ਐਸ.ਆਈ. ਵਿਨੋਦ ਕੁਮਾਰ ਫ਼ਰਾਰ ਦੱਸਿਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਡੀ.ਐਸ.ਪੀ. ਡੀ. ਜਗਜੀਤ ਸਿੰਘ ਵਲੋਂ ਕੀਤੀ ਤਫ਼ਤੀਸ਼ ਅਨੁਸਾਰ ਕੋਮਲਜੀਤ ਕੌਰ ਪੁੱਤਰੀ ਲਾਲ ਸਿੰਘ ਵਾਸੀ ਢੋਟੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਅਜੈਪਾਲ ਸਿੰਘ ਨਾਲ 'ਲਿਵਿੰਗ ਰਿਲੇਸ਼ਨਸ਼ਿਪ' ਵਿਚ ਕਿਰਾਏ ਦੇ ਮਕਾਨ 'ਤੇ ਪਿੰਡ ਨੂਰਦੀ ਵਿਚ ਰਹਿ ਰਹੀ ਹੈ | 29 ਦਸੰਬਰ ਨੂੰ ਉਹ ਘਰ ਵਿਚ ਇਕੱਲੀ ਸੀ ਤਾਂ ਉਥੇ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਘਰ ਛਾਪਾ ਮਾਰਿਆ, ਜਿਥੇ ਸੀ.ਆਈ.ਏ. ਸਟਾਫ਼ ਤਾਇਨਤ ਏ.ਐਸ.ਆਈ. ਵਿਨੋਦ ਕੁਮਾਰ ਨੇ ਉਸ ਨੂੰ ਅਜੈਪਾਲ ਸਿੰਘ ਬਾਰੇ ਪੁੱਛਿਆ | ਅਜੈਪਾਲ ਸਿੰਘ ਘਰ ਵਿਚ ਨਾ ਹੋਣ 'ਤੇ ਏ.ਐਸ.ਆਈ. ਨੇ ਉਸ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ, ਜਿਸ 'ਤੇ ਏ.ਐਸ.ਆਈ. ਵਿਨੋਦ ਕੁਮਾਰ ਨੇ ਕੋਮਲਜੀਤ ਕੌਰ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਉਸ ਨੂੰ ਡਰਾਇਆ ਧਮਕਾਇਆ ਅਤੇ ਕਿਹਾ ਕਿ ਤੇਰੇ 'ਤੇ ਪਰਚਾ ਦੇ ਦੇਵਾਂਗਾ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਅਜੈਪਾਲ ਸਿੰਘ ਦੇ ਜਾਣਕਾਰ ਪਿੰਡ ਮਾਨਾਂਵਾਲਾ ਕਲਾਂ ਦਾ ਮੌਜੂਦਾ ਸਰਪੰਚ ਸਤਨਾਮ ਸਿੰਘ ਉਰਫ਼ ਲਾਲਾ ਹਲਵਾਈ ਪੁੱਤਰ ਬਲਬੀਰ ਸਿੰਘ ਨੇ ਅਜੈਪਾਲ ਸਿੰਘ ਨਾਲ ਗੱਲ ਕਰਕੇ ਕੋਮਲਜੀਤ ਕੌਰ ਨੂੰ ਛੁਡਾਉਣ ਲਈ 3 ਲੱਖ ਰੁਪਏ ਦੀ ਮੰਗ ਕੀਤੀ ਅਤੇ ਸਰਪੰਚ ਸਤਨਾਮ ਸਿੰਘ ਅਤੇ ਏ.ਐਸ.ਆਈ. ਨੇ ਮਿਲ ਕੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਤਿੰਨ ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ, ਜਿਸ ਦੇ ਦੋਸ਼ ਸਾਬਿਤ ਹੋਏ ਹਨ | ਐਸ.ਐਸ.ਪੀ. ਲਾਂਬਾ ਨੇ ਦੱਸਿਆ ਕਿ ਏ.ਐਸ.ਆਈ. ਵਿਨੋਦ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਜੋ ਇਸ ਸਮੇਂ ਭਗੌੜਾ ਹੈ ਤੇ ਉਸ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਬੀਤੇ ਸਾਲ ਅੱਤਵਾਦੀਆਂ ਨਾਲ ਟਕਰਾਅ ਦੌਰਾਨ ਹੋਈਆਂ 3,800 ਤੋਂ ਵੱਧ ਮੌਤਾਂ ਅਗਲੀ ਖ਼ਬਰ ਔਰਤ ਦੀ ਇੱਛਾ ਨਿਰਣਾਇਕ, ਪਤੀ ਦੀ ਸਹਿਮਤੀ ਦੀ ਲੋੜ ਨਹੀਂ–ਹਾਈ ਕੋਰਟ ਵਿਆਹੁਤਾ ਨੂੰ ਗਰਭਪਾਤ ਦੀ ਦਿੱਤੀ ਇਜਾਜ਼ਤ <br/>...
Ad Position 24