ਅਹਿਮਦਾਬਾਦ, 2 ਜਨਵਰੀ (ਪੀ.ਟੀ.ਆਈ.) ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਜਰਾਤ ਦੇ ਸੁਰਿੰਦਰਨਗਰ ਜ਼ਿਲ੍ਹੇ ਦੇ ਸਾਬਕਾ ਕੁਲੈਕਟਰ ਅਤੇ ਆਈ ਏ ਐ ੱਸ ਅਧਿਕਾਰੀ ਰਜਿੰਦਰ ਕੁਮਾਰ ਪਟੇਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਰਿਸ਼ਵਤਖੋਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਹੈ¢2015 ਬੈਚ ਦੇ ਆਈ ਏ ਐੱਸ ਅਧਿਕਾਰੀ ਪਟੇਲ ਨੂੰ ਆਖਰੀ ਵਾਰ ਸੁਰਿੰਦਰਨਗਰ ਦੇ ਕੁਲੈਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ¢ ਇੱਕ ਹਫ਼ਤਾ ਪਹਿਲਾਂ ਈ ਡੀ ਵੱਲੋਂ ਰਿਸ਼ਵਤਖੋਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇੱਕ ਡਿਪਟੀ ਮਾਮਲਾਤਦਾਰ (ਮਾਲੀਆ ਅਧਿਕਾਰੀ) ਨੂੰ ਉਸ ਦੇ ਦਫ਼ਤਰ ਤੋਂ ਗਿ੍ਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਬਿਨਾਂ ਪੋਸਟਿੰਗ ਦੇ ਤਬਦੀਲ ਕਰ ਦਿੱਤਾ ਗਿਆ ਸੀ¢ਕੇਂਦਰੀ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈ ਸੀ ਆਈ ਆਰ) ਦਰਜ ਕਰਨ ਤੋਂ ਬਾਅਦ ਡਿਪਟੀ ਮਾਮਲਾਤਦਾਰ ਚੰਦਰਸਿੰਘ ਮੋਰੀ ਅਤੇ ਹੋਰਾਂ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ¢ ਗੁਜਰਾਤ ਭਿ੍ਸ਼ਟਾਚਾਰ ਵਿਰੋਧੀ ਬਿਊਰੋ ਨੇ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਸ਼ਿਕਾਇਤ ਦੇ ਆਧਾਰ 'ਤੇ ਪਟੇਲ ਅਤੇ ਤਿੰਨ ਹੋਰਾਂ ਵਿਰੁੱਧ ਐੱਫ ਆਈ ਆਰ ਵੀ ਦਰਜ ਕੀਤੀ ਹੈ¢ ਡਿਪਟੀ ਮਾਮਲਾਤਦਾਰ ਦੇ ਤÏਰ 'ਤੇ, ਮੋਰੀ ਨੂੰ ਸÏਰਾਸ਼ਟਰ ਘਰਖੇੜ ਕਿਰਾਏਦਾਰੀ ਬੰਦੋਬਸਤ ਅਤੇ ਖੇਤੀਬਾੜੀ ਜ਼ਮੀਨ ਆਰਡੀਨੈਂਸ, 1949 ਦੇ ਤਹਿਤ ਸੀ ਐੱਲ ਯੂ (ਭੂਮੀ ਵਰਤੋਂ ਵਿੱਚ ਤਬਦੀਲੀ) ਅਰਜ਼ੀਆਂ ਦੀ ਟਾਈਟਲ ਤਸਦੀਕ ਅਤੇ ਪ੍ਰਕਿਰਿਆ ਦਾ ਕੰਮ ਸÏਾਪਿਆ ਗਿਆ ਸੀ¢ਇਹ ਦੋਸ਼ ਹੈ ਕਿ ਮੋਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਅਰਜ਼ੀਆਂ ਦੀ ਜਲਦੀ ਮਨਜ਼ੂਰੀ ਲਈ ਬਿਨੈਕਾਰਾਂ ਤੋਂ ਰਿਸ਼ਵਤ ਲਈ¢ ਈ ਡੀ ਨੇ ਪਹਿਲਾਂ ਕਿਹਾ ਸੀ ਕਿ ਰਿਸ਼ਵਤ ਦੀ ਰਕਮ ਪ੍ਰਤੀ ਵਰਗ ਮੀਟਰ ਨਿਰਧਾਰਤ ਕੀਤੀ ਗਈ ਸੀ¢