23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੈਂਗਲੁਰੂ ਜੇਲ੍ਹ ਮਾਮਲਾ-ਐਨ.ਆਈ.ਏ. ਵਲੋਂ 3 ਹੋਰ ਮੁਲਜ਼ਮਾਂ ਖ਼ਿਲਾਫ਼ ਪੂਰਕ ਦੋਸ਼ ਪੱਤਰ ਦਾਇਰ <br/>

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਜਗਤਾਰ ਸਿੰਘ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੈਂਗਲੁਰੂ 'ਚ 2023 ਦੇ ਇਕ ਮਾਮਲੇ 'ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਜੁੜੇ ਤਿੰਨ ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਹੈ | ਅਧਿਕਾਰੀਆਂ ਮੁਤਾਬਿਕ ਵੀਰਵਾਰ ਨੂੰ ਬੈਂਗਲੁਰੂ ਦੀ ਇਕ ਅਦਾਲਤ 'ਚ ਦਾਇਰ ਕੀਤੀ ਗਈ ਦੂਜੇ ਸਹਾਇਕ ਦੋਸ਼ ਪੱਤਰ 'ਚ, ਐਨ.ਆਈ.ਏ. ਨੇ ਅਨੀਸ ਫਾਤਿਮਾ, ਚਾਨ ਪਾਸਾ ਏ. ਅਤੇ ਨਾਗਰਾਜ ਐਸ. ਨੂੰ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.), ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ, ਭਿ੍ਸ਼ਟਾਚਾਰ ਰੋਕਥਾਮ ਐਕਟ ਅਤੇ ਕਰਨਾਟਕ ਜੇਲ੍ਹ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ | ਇਹ ਮਾਮਲਾ ਅਕਤੂਬਰ 2023 'ਚ ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲਿਸ ਤੋਂ ਲੈ ਕੇ ਐਨ.ਆਈ.ਏ. ਨੂੰ ਸੌਂਪਿਆ ਗਿਆ ਸੀ | ਐਨ.ਆਈ.ਏ. ਨੇ ਪਹਿਲਾਂ ਫਰਾਰ ਜੁਨੈਦ ਅਹਿਮਦ ਸਮੇਤ ਨੌਂ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਸੀ | ਅਧਿਕਾਰੀਆਂ ਮੁਤਾਬਿਕ ਇਹ ਮਾਮਲਾ ਮੂਲ ਰੂਪ ਤੋਂ ਬੈਂਗਲੁਰੂ ਸਿਟੀ ਪੁਲਿਸ ਦੁਆਰਾ ਜੁਲਾਈ 2023 'ਚ ਦਰਜ ਕੀਤਾ ਗਿਆ ਸੀ | ਇਹ ਉਨ੍ਹਾਂ ਆਦਤਨ ਅਪਰਾਧੀਆਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਡਿਜੀਟਲ ਯੰਤਰਾਂ ਦੀ ਬਰਾਮਦਗੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਬੈਂਗਲੁਰੂ 'ਚ ਦਹਿਸ਼ਤ ਫੈਲਾਉਣ ਦੀ ਸਾਜਿਸ਼ ਰਚੀ ਸੀ ਤੇ ਉਨ੍ਹਾਂ ਦਾ ਇਰਾਦਾ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਸੀ | ਬਿਆਨ 'ਚ ਕਿਹਾ ਗਿਆ ਹੈ ਕਿ ਇਹ ਗਤੀਵਿਧੀਆਂ ਲਸ਼ਕਰ-ਏ-ਤਾਇਬਾ ਦੇ ਹਿੱਤਾਂ ਨੂੰ ਉਤਸ਼ਾਹ ਦੇਣ ਲਈ ਕੀਤੀਆਂ ਗਈਆਂ ਸਨ ਤੇ ਇਕ ਵੱਡੀ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਟੀ. ਨਸੀਰ ਨੂੰ ਜੇਲ੍ਹ ਤੋਂ ਅਦਾਲਤ ਜਾਂਦੇ ਸਮੇਂ ਭੱਜਣ 'ਚ ਸਹਾਇਤਾ ਕਰਨਾ ਸੀ | ਨਸੀਰ ਉਦੋਂ 2008 ਦੇ ਬੈਂਗਲੁਰੂ ਲੜੀਵਾਰ ਬੰਬ ਧਮਾਕਿਆਂ ਦੇ ਮਾਮਲਿਆਂ 'ਚ ਇਕ ਅੰਡਰ ਟਰਾਇਲ ਸੀ |

Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਦੇ ਮਾਮਲੇ 'ਚ ਈ.ਡੀ. ਵਲੋਂ ਗੁਜਰਾਤ ਦਾ ਆਈ.ਏ.ਐੱਸ. ਅਧਿਕਾਰੀ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰਤ 50 ਸਾਲਾਂ ਤੱਕ ਪਾਕਿ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ-ਕਸੂਰੀ <br/>
Ad Position 24