23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਭਾਰਤ 50 ਸਾਲਾਂ ਤੱਕ ਪਾਕਿ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ-ਕਸੂਰੀ <br/>

Ad Position 21
No active advertisement
ਅਜੀਤ ਡੈਸਕ 03-01-2026
ਪਹਿਲਗਾਮ ਅੱਤਵਾਦੀ ਹਮਲੇ ਦੇ ਸਾਜਿਸ਼ਕਾਰ ਨੇ ਹਾਫ਼ਿਜ਼ ਸਈਦ ਦੀ ਤਰਫ਼ੋਂ ਕੀਤਾ ਐਲਾਨ
ਅੰਮਿ੍ਤਸਰ, 2 ਜਨਵਰੀ (ਸੁਰਿੰਦਰ ਕੋਛੜ)-ਮੁੰਬਈ ਅਤੇ ਪਹਿਲਗਾਮ ਅੱਤਵਾਦੀ ਹਮਲਿਆਂ ਦੇ ਸਾਜਿਸ਼ਕਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਮੌਲਾਨਾ ਹਾਫ਼ਿਜ਼ ਸਈਦ ਨੇ ਇਕ ਵਾਰ ਫਿਰ ਪਾਕਿਸਤਾਨ ਤੋਂ ਭਾਰਤ ਵਿਰੁੱਧ ਜ਼ਹਿਰ ਉਗਲਦਿਆਂ ਕਿਹਾ ਕਿ ਭਾਰਤ ਸਿਰਫ਼ 'ਆਪ੍ਰੇਸ਼ਨ ਸੰਧੂਰ-2' ਦੀਆਂ ਖ਼ਾਲੀ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਉਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ | ਭਾਰਤ ਹੁਣ ਅਗਲੇ 50 ਸਾਲਾਂ ਤੱਕ ਪਾਕਿ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ | ਪਹਿਲਗਾਮ ਹਮਲੇ ਦੇ ਸਾਜਿਸ਼ਕਾਰ ਅਤੇ ਲਸ਼ਕਰ ਦੇ ਡਿਪਟੀ ਚੀਫ਼ ਸੈਫੁੱਲਾ ਕਸੂਰੀ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਹਾਫ਼ਿਜ਼ ਸਈਦ ਦੇ ਹਵਾਲੇ ਨਾਲ ਉਕਤ ਦਾਅਵਾ ਕੀਤਾ | ਕਸੂਰੀ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਇਕ ਮਜਲਸ (ਮੀਟਿੰਗ) 'ਚ ਸ਼ਾਮਿਲ ਹੋਇਆ ਸੀ, ਜਿਥੇ ਅਮੀਰ-ਏ-ਮੋਹਤਰਮ (ਹਾਫ਼ਿਜ਼ ਸਈਦ) ਤੋਂ ਕਿਸੇ ਕਾਰਕੁੰਨ ਨੇ ਪੁੱਛਿਆ ਕਿ ਭਾਰਤ ਵਲੋਂ ਪਾਕਿ 'ਤੇ ਹਮਲਾ ਕਰਨ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਧਮਕੀਆਂ ਨੂੰ ਕਿਵੇਂ ਵੇਖਿਆ ਜਾਣਾ ਚਾਹੀਦਾ ਹੈ | ਇਸ 'ਤੇ ਹਾਫ਼ਿਜ਼ ਸਈਦ ਨੇ ਜਵਾਬ ਦਿੱਤਾ ਕਿ ਭਾਰਤ ਸਿਰਫ਼ ਖੋਖਲੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਹ ਸਾਡੇ 'ਤੇ ਦੁਬਾਰਾ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ | ਦੱਸਣਯੋਗ ਹੈ ਕਿ ਪਾਕਿ ਕੌਮਾਂਤਰੀ ਮੰਚਾਂ 'ਤੇ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਹਾਫ਼ਿਜ਼ ਸਈਦ ਪਿਛਲੇ ਕਈ ਵਰਿ੍ਹਆਂ ਤੋਂ ਜੇਲ੍ਹ 'ਚ ਬੰਦ ਹੈ | ਜਦਕਿ ਕਸੂਰੀ ਦੇ ਬਿਆਨ ਨੇ ਸਾਫ਼ ਕਰ ਦਿੱਤਾ ਹੈ ਕਿ ਹਾਫ਼ਿਜ਼ ਸਈਦ ਫ਼ੌਜ ਦੀ ਸਰਪ੍ਰਸਤੀ 'ਚ ਖੁੱਲ੍ਹੇਆਮ ਘੁੰਮ-ਫਿਰ ਰਿਹਾ ਹੈ | ਸੈਫੁੱਲਾ ਕਸੂਰੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਗ਼ਲਤੀ ਕੀਤੀ | ਉਸ ਨੇ ਦਾਅਵਾ ਕੀਤਾ ਕਿ ਭਾਰਤ ਨੇ ਕਸ਼ਮੀਰ, ਅੰਮਿ੍ਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਜੂਨਾਗੜ੍ਹ, ਹੈਦਰਾਬਾਦ, ਦੱਖਣ ਅਤੇ ਬੰਗਾਲ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਥੇ ਵੰਡ ਤੋਂ ਪਹਿਲਾਂ ਮੁਸਲਮਾਨ ਬਹੁਗਿਣਤੀ 'ਚ ਸਨ | ਇਹ ਪਾਕਿਸਤਾਨੀ ਇਲਾਕੇ ਹਨ ਤੇ ਅਸੀਂ ਇਹ ਮੁੱਦਾ ਸੰਯੁਕਤ ਰਾਸ਼ਟਰ 'ਚ ਲੈ ਕੇ ਜਾਵਾਂਗੇ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਜੇਲ੍ਹ ਮਾਮਲਾ-ਐਨ.ਆਈ.ਏ. ਵਲੋਂ 3 ਹੋਰ ਮੁਲਜ਼ਮਾਂ ਖ਼ਿਲਾਫ਼ ਪੂਰਕ ਦੋਸ਼ ਪੱਤਰ ਦਾਇਰ <br/> ਅਗਲੀ ਖ਼ਬਰ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਆਮ ਲੋਕਾਂ ਨੂੰ 'ਅਜੀਤ' ਰਾਹਤ ਫ਼ੰਡ 'ਚੋਂ ਯੂਰੀਆ ਖਾਦ, ਵਿੱਤੀ ਸਹ...
Ad Position 24