ਸੁਲਤਾਨਪੁਰ ਲੋਧੀ/ਨਡਾਲਾ, 2 ਜਨਵਰੀ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ, ਸੁਖਜਿੰਦਰ ਸਿੰਘ, ਰਘਬਿੰਦਰ ਸਿੰਘ)-ਅਦਾਰਾ 'ਅਜੀਤ' ਵਲੋਂ ਪੰਜਾਬ ਵਿਚ ਪਿਛਲੇ ਮਹੀਨਿਆਂ ਦੌਰਾਨ ਆਏ ਹੜ੍ਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਦੀ ਸਹਾਇਤਾ ਲਈ 'ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫ਼ੰਡ' ਵਿਚ ਇਕੱਤਰ ਹੋਈ ਰਕਮ 'ਚੋਂ ਪੰਜਵੇਂ ਗੇੜ ਦੌਰਾਨ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡ ਮੰਡ ਇੰਦਰਪੁਰ ਵਿਚ 150 ਬੋਰੇ ਯੂਰੀਆ ਖਾਦ, ਮੰਡ ਬਾਊਪੁਰ ਦੇ 15 ਤੇ ਸੁਲਤਾਨਪੁਰ ਲੋਧੀ ਦਿਹਾਤੀ ਦੇ 1 ਪਰਿਵਾਰ ਨੂੰ ਜਿਨ੍ਹਾਂ ਦੇ ਮਕਾਨਾਂ ਨੂੰ ਹੜ੍ਹ ਤੇ ਮੀਂਹ ਕਾਰਨ ਨੁਕਸਾਨ ਪੁੱਜਾ ਹੈ, ਨੂੰ 20-20 ਹਜ਼ਾਰ ਤੇ ਗ਼ਰੀਬ ਪਰਿਵਾਰ ਦੀ ਇਕ ਲੜਕੀ ਨੂੰ ਵਿਆਹ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਸਮੇਤ 3 ਲੱਖ 40 ਹਜ਼ਾਰ ਰੁਪਏ, ਮੰਡ ਇੰਦਰਪੁਰ ਵਿਚ ਹੜ੍ਹ ਨਾਲ ਪ੍ਰਭਾਵਿਤ ਹੋਈ ਸੜਕ ਦੀ ਮੁਰੰਮਤ ਲਈ ਪਿੰਡ ਦੀ ਪੰਚਾਇਤ ਨੂੰ 500 ਲੀਟਰ ਡੀਜ਼ਲ, ਭੁਲੱਥ ਸਬ ਡਵੀਜ਼ਨ ਦੇ ਮੰਡ ਕੁੱਲਾ, ਇਬਰਾਹੀਮਵਾਲ, ਨੰਗਲ ਲੁਬਾਣਾ ਆਦਿ ਪਿੰਡਾਂ ਦੇ ਕਿਸਾਨਾਂ ਨੂੰ 150 ਬੋਰੇ ਯੂਰੀਆ ਖਾਦ ਦੀ ਵੰਡ ਕੀਤੀ ਗਈ | ਇਸ ਸੰਬੰਧੀ ਮੰਡ ਇੰਦਰਪੁਰ, ਸੁਲਤਾਨਪੁਰ ਲੋਧੀ ਤੇ ਮੰਡ ਕੁੱਲਾ ਵਿਖੇ ਹੋਏ ਸੰਖੇਪ ਜਿਹੇ ਸਮਾਗਮਾਂ ਵਿਚ ਮੰਡ ਇੰਦਰਪੁਰ ਦੇ ਸਰਪੰਚ ਬਿੱਕਰ ਸਿੰਘ, ਸਾਬਕਾ ਸਰਪੰਚ ਮਨੋਹਰ ਸਿੰਘ, ਸੁਖਵਿੰਦਰ ਸਿੰਘ, ਸੁਲਤਾਨਪੁਰ ਲੋਧੀ 'ਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਪੀ.ਏ.ਡੀ.ਬੀ. ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਆਮ ਆਦਮੀ ਪਾਰਟੀ ਦੇ ਆਗੂ ਨੰਬਰਦਾਰ ਜਤਿੰਦਰ ਸਿੰਘ ਜੱਜੀ, ਮਾਰਕੀਟਿੰਗ ਸੁਸਾਇਟੀ ਦੇ ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਸੋਸ਼ਲ ਮੀਡੀਆ ਕੋਆਰਡੀਨੇਟਰ ਪਲਵਿੰਦਰ ਸਿੰਘ ਸੋਨੂੰ, ਲੈਕਚਰਾਰ ਬਲਦੇਵ ਸਿੰਘ ਟੀਟਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ, ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ, ਮੰਡ ਕੁੱਲਾ 'ਚ ਬਲਾਕ ਸੰਮਤੀ ਮੈਂਬਰ ਤੇ ਪਿੰਡ ਨਾਰੰਗਪੁਰ ਦੇ ਸਰਪੰਚ ਸਰਬਜੀਤ ਸਿੰਘ ਪੱਪਲ, ਸਾਬਕਾ ਸਰਪੰਚ ਮੰਡ ਕੁੱਲਾ ਗੁਰਮੀਤ ਸਿੰਘ, ਮਾਸਟਰ ਕੰਵਲਜੀਤ ਸਿੰਘ ਨੰਗਲ ਲੁਬਾਣਾ, ਸਰਪੰਚ ਸੁਖਦੀਪ ਸਿੰਘ ਮੰਡ ਕੁਲਾ ਤੇ ਹੋਰ ਸ਼ਖ਼ਸੀਅਤਾਂ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਸਹਾਇਤਾ ਤੇ ਹੋਰ ਰਾਹਤ ਸਮਗਰੀ ਪ੍ਰਦਾਨ ਕਰਨ ਲਈ ਅਦਾਰਾ ਅਜੀਤ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪਿੰਡ ਅਮਰਕੋਟ ਦੇ ਸਾਬਕਾ ਸਰਪੰਚ ਸੂਰਤ ਸਿੰਘ, ਸੀਨੀਅਰ ਆਗੂ ਯੋਗਰਾਜ ਸਿੰਘ ਮੋਮੀ, ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਲਕਸ਼ਮੀ ਨੰਦਨ, ਗੁਰਜੰਟ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ, ਮੰਡ ਕੁੱਲਾ ਤੋਂ ਨੰਬਰਦਾਰ ਜਰਨੈਲ ਸਿੰਘ, ਸਿਕੰਦਰ ਸਿੰਘ, ਪੰਚ ਹਰਜਿੰਦਰ ਸਿੰਘ, ਹੈਪੀ ਸਲੀਮ, ਨੰਬਰਦਾਰ ਤਰਸੇਮ ਲਾਲ, ਬਲਵਿੰਦਰ ਸਿੰਘ ਬਿੱਟੂ, ਭਗਵਾਨ ਸਿੰਘ ਆਦਿ ਹਾਜ਼ਰ ਸਨ |